ਗਨੋਰੀਆ ਕੀ ਹੁੰਦਾ ਹੈ?

ਗਨੋਰੀਆ ਇੱਕ ਸੰਭੋਗ ਤੋਂ ਫੈਲਣ ਵਾਲੀ (STI) ਲਾਗ ਹੁੰਦੀ ਹੈ ਜੋ ਨੇਈਸਰੀਓ ਗਨੋਰੀਆ (Neisseria gonorrhoeae) ਬੈਕਟੀਰੀਆ ਤੋਂ ਫੈਲਦੀ ਹੈ।


ਮੈਨੂੰ ਗਨੋਰੀਆ ਕਿਵੇਂ ਹੋ ਸਕਦਾ ਹੈ?


ਕਿਸੇ ਗਨੋਰੀਆ ਤੋਂ ਪੀੜਤ ਵਿਅਕਤੀ ਨਾਲ ਯੋਨੀ, ਗੁਦਾ ਜਾਂ ਔਰਲ (ਮੂੰਹ ਰਾਹੀਂ) ਸੰਭੋਗ ਕਰਨ ਨਾਲ ਤੁਹਾਨੂੰ ਗਨੋਰੀਆ ਹੋ ਸਕਦਾ ਹੈ।

ਤੁਹਾਨੂੰ ਗਨੋਰੀਆ ਕਿਸੇ ਹੋਰ ਤੋਂ ਹੋ ਸਕਦਾ ਹੈ ਭਾਂਵੇਂ ਉਨ੍ਹਾਂ ਨੂੰ ਇਸ ਰੋਗ ਦੇ ਕੋਈ ਲੱਛਣ ਨਾ ਵੀ  ਹੋਣ।

ਇੱਕ ਗਰਭਵਤੀ ਔਰਤ ਇਹ ਰੋਗ ਜਣੇਪੇ ਸਮੇਂ ਆਪਣੇ ਬੱਚੇ ਨੂੰ ਲਾ ਸਕਦੀ ਹੈ। ਬੱਚੇ ਨੂੰ ਗੰਭੀਰ ਕਿਸਮ ਦਾ ਅੱਖਾਂ ਦਾ ਰੋਗ ਹੋ ਸਕਦਾ ਹੈ ਅਤੇ ਉਹ ਅੱਖਾਂ ਤੋਂ ਅੰਨ੍ਹਾ ਵੀ ਹੋ ਸਕਦਾ ਹੈ।

ਤੁਹਾਨੂੰ ਜਨਤਕ ਗੁਸਲਖਾਨਿਆਂ, ਜਨਤਕ ਤੈਰਨ ਵਾਲੇ ਤਲਾਬਾਂ ਜਾਂ ਆਮ ਜਨਤਾ ਨਾਲ ਸੰਪਰਕ ਵਿਚ ਆਉਣ ਕਾਰਨ ਗਨੋਰੀਆ ਨਹੀਂ ਹੋ ਸਕਦਾ।

ਗਨੋਰੀਆ ਕਾਰਨ ਸਰੀਰ ਨੂੰ ਕੀ ਹੁੰਦਾ ਹੈ?


ਗਨੋਰੀਆ ਗਲੇ, ਗੁਦਾ, ਮੂਤਰ-ਮਾਰਗ (ਪਿਸ਼ਾਬ ਦੀ ਨਾਲੀ), ਬੱਚੇਦਾਨੀ (ਗਰਭ ਦੀ ਗਰਦਨ) ਅਤੇ ਅੱਖਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜੇ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਗਨੋਰੀਆ ਚਮੜੀ ਅਤੇ ਜੋੜਾਂ ਵਿੱਚ ਲਾਗ ਦਾ ਕਾਰਨ ਹੋ ਸਕਦਾ ਹੈ। ਗਨੋਰੀਆ ਮੈਨਿਨਜਾਈਟਿਸ ਦਾ ਕਾਰਨ ਵੀ ਬਣ ਸਕਦਾ ਹੈ। ਮੈਨਿਨਜਾਈਟਿਸ ਦਿਮਾਗ ਦੇ ਢੱਕਣ ਦੀ ਇੱਕ ਲਾਗ ਹੁੰਦੀ ਹੈ।
ਔਰਤਾਂ ਵਿੱਚ, ਗਨੋਰੀਆ ਇੱਕ ਗੰਭੀਰ ਲਾਗ ਵੀ ਪੈਦਾ ਕਰ ਸਕਦਾ ਹੈ ਜਿਸ ਨਾਲ ਉਹ ਬੱਚੇ ਪੈਦਾ ਕਰਨ ਤੋਂ ਸੱਖਣੀ ਰਹਿ ਸਕਦੀ ਹੈ। ਇੱਕ ਗਰਭਵਤੀ ਔਰਤ ਇਹ (ਛੂਤ ਦਾ ਰੋਗ) ਜਣੇਪੇ ਸਮੇਂ ਆਪਣੇ ਬੱਚੇ ਨੂੰ ਦੇ ਸਕਦੀ ਹੈ। ਬੱਚੇ ਨੂੰ ਗੰਭੀਰ ਤਰ੍ਹਾਂ ਦਾ ਅੱਖਾਂ ਦਾ ਛੂਤ ਹੋ ਸਕਦਾ ਹੈ ਅਤੇ ਉਹ ਅੰਨ੍ਹਾ ਵੀ ਹੋ ਸਕਦਾ ਹੈ।

ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਮੈਂਨੂ ਗਨੋਰੀਆ ਹੈ?


ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਗਨੋਰੀਆ ਤੋਂ ਪੀੜਤ ਹਨ ਕਿਉਂਕਿ ਇਸ ਦੇ ਕੋਈ ਨਿਸ਼ਾਨ ਜਾਂ ਲੱਛਣ ਨਹੀਂ ਹੁੰਦੇ ।

ਟੈਸਟ ਹੀ ਇਹ ਜਾਣਨ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਗਨੋਰੀਆਂ ਤੋਂ ਪੀੜਤ ਹੋ ਜਾਂ ਨਹੀਂ। ਇਹ ਇੱਕ ਆਸਾਨ ਪਿਸ਼ਾਬ (ਪੀ) ਟੈਸਟ ਹੁੰਦਾ ਹੈ।

ਇੱਕ ਹੋਰ ਤਰੀਕਾ ਹੈ ਕਿ ਲਾਗ ਵਾਲੇ ਖੇਤਰ ਤੋਂ ਇੱਕ ਸਵਾਬ (swab)ਲਿਆ ਜਾਵੇ ਅਤੇ ਇਸ ਦੀ ਗਨੋਰੀਆ ਲਈ ਜਾਂਚ ਕੀਤੀ ਜਾਵੇ।

ਗਨੋਰੀਆ ਦੇ ਲੱਛਣ ਅਤੇ ਨਿਸ਼ਾਨੀਆਂ

ਮਰਦਾਂ ਲਈ

  • ਪਿਸ਼ਾਬ ਕਰਨ ਸਮੇਂ ਜਲਣ ਜਾਂ ਦਰਦ ਹੋਣੀ
  • ਮਰਦ ਦੇ ਲਿੰਗ ਵਿਚੋਂ ਡਿਸਚਾਰਜ ਹੋਣਾ। ਇਹ ਡਿਸਚਾਰਜ ਬਹੁਤੇ ਸਮੇਂ ਚਿੱਟਾ ਜਾਂ ਪੀਲਾ ਹੁੰਦਾ ਹੈ
  • ਪਤਾਲੂਆਂ ਵਿੱਚ ਸੋਜ ਅਤੇ ਦਰਦ ਹੋਣੀ
  • ਲਿੰਗ ਦੇ ਆਲੇ ਦੁਆਲੇ ਲਾਲੀ ਹੋਣੀ
  • ਗੁਦੇ ਵਿੱਚੋਂ ਡਿਸਚਾਰਜ ਅਤੇ ਬੇਅਰਾਮੀ
  • ਅੱਖਾਂ ਦੀ ਲਾਗ

ਔਰਤਾਂ ਲਈ:

  • ਯੋਨੀ ਵਿੱਚੋਂ ਅਸਧਾਰਨ ਡਿਸਚਾਰਜ ਹੋਣਾ
  • ਯੋਨੀ ਵਿੱਚੋਂ ਖੂਨ ਦਾ ਵਹਿਣਾ
  • ਪਿਸ਼ਾਬ ਕਰਨ ਸਮੇਂ ਦਰਦ ਮਹਿਸੂਸ ਹੋਣੀ
  • ਪੇਡੂ ਵਿੱਚ ਦਰਦ, (ਖਾਸ ਕਰਕੇ ਸੰਭੋਗ ਕਰਨ ਸਮੇਂ)
  • ਗੁਦੇ ਵਿੱਚੋਂ ਡਿਸਚਾਰਜ ਅਤੇ ਬੇਅਰਾਮੀ
  • ਅੱਖਾਂ ਦੀ ਲਾਗ

ਮੈਨੂੰ ਗਨੋਰੀਆ ਹੋ ਜਾਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?


  • ਤੁਹਾਡਾ ਡਾਕਟਰ ਤੁਹਾਨੂੰ ਦਵਾਈ ਦੇਵੇਗਾ।
  • ਤੁਹਾਡੇ ਲਿੰਗੀ ਸੰਭੋਗ ਸਾਥੀਆਂ ਨੂੰ ਟੈਸਟ ਕਰਵਾਉਣ ਲਈ ਕਹੋ। ਜੇ ਉਹ ਗਨੋਰੀਆ ਤੋਂ ਪੀੜਤ ਹਨ, ਤਾਂ ਉਹ ਤੁਹਾਨੂੰ ਦੁਬਾਰਾ ਗਨੋਰੀਆ ਦੇ ਸਕਦੇ ਹਨ ਜਾਂ ਹੋਰਨਾਂ ਨੂੰ ਵੀ ਗਨੋਰੀਆ ਦੇ ਸਕਦੇ  ਹਨ।
  • ਤੁਹਾਡਾ ਡਾਕਟਰ ਤੁਹਾਨੂੰ ਇਸ ਬਾਰੇ ਸਲਾਹ ਦੇ ਸਕਦਾ ਹੈ ਕਿ ਗਨੋਰੀਆ ਤੋਂ ਪੀੜਤ ਹੋਣ ‘ਤੇ ਤੁਹਾਨੂੰ ਕਿਸ ਨੂੰ ਦੱਸਣ ਦੀ ਲੋੜ ਹੁੰਦੀ ਹੈ। ਤੁਹਾਡਾ ਡਾਕਟਰ ਉਨ੍ਹਾਂ ਨੂੰ ਦੱਸਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
  • ਜਿੰਨ੍ਹੀ ਦੇਰ ਤੱਕ ਤੁਹਾਡਾ ਗਨੋਰੀਆ ਲਈ ਇਲਾਜ ਜਾਰੀ ਰਹਿੰਦਾ ਹੈ, ਕੰਡੋਮ ਦੀ ਵਰਤੋਂ ਕਰਕੇ ਵੀ ਕਿਸੇ ਨਾਲ ਸੰਭੋਗ ਨਾ ਕਰੋ।

ਕੀ ਗਨੋਰੀਆ ਦਾ ਇਲਾਜ ਹੋ ਸਕਦਾ ਹੈ ਜਾਂ ਇਹ ਠੀਕ ਹੋ ਸਕਦਾ ਹੈ?


ਗਨੋਰੀਆ ਦਾ ਸਿਰਫ ਇੱਕ ਐਂਟੀਬਾਇਓਟਿਕਸ ਦੇ ਟੀਕੇ ਨਾਲ ਇਲਾਜ ਹੋ ਸਕਦਾ ਹੈ।
ਜੇ ਤੁਸੀਂ ਵਿਦੇਸ਼ ਗਏ ਹੋ ਤਾਂ ਆਪਣੇ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸੋ। ਅਜਿਹਾ ਇਸ ਕਰਕੇ ਕਿ ਕਈ ਕਿਸਮ ਦਾ ਗਨੋਰੀਆ ਆਸਟਰੇਲੀਆ ਵਿੱਚ ਆਮ ਨਹੀਂ ਹੁੰਦਾ ਅਤੇ ਇਸ ਲਈ ਖਾਸ ਕਿਸਮ ਦੀ ਦਵਾਈ ਦੀ ਲੋੜ ਹੈ।
ਬੀਤੇ ਸਮੇਂ ਵਿੱਚ ਗਨੋਰੀਆ ਦੇ ਇਲਾਜ ਕੀਤੇ ਹੋਣ ਦੇ ਬਾਵਜੂਦ ਇਹ ਤੁਹਾਨੂੰ ਦੁਬਾਰਾ ਹੋ ਸਕਦਾ ਹੈ।

ਗਨੋਰੀਆ ਤੋਂ ਆਪਣਾ ਬਚਾਅ ਕਰਨ ਲਈ ਕੀ ਕਰਨਾ ਚਾਹੀਦਾ ਹੈ?


  • ਗਨੋਰੀਆ ਵਾਸਤੇ ਆਪਣਾ ਅਤੇ ਆਪਣੇ ਲਿੰਗੀ ਸੰਭੋਗ ਸਾਥੀ ਦਾ ਟੈਸਟ ਕਰਵਾਓ। ਜੇ ਤੁਹਾਡੇ ਇੱਕ ਤੋਂ ਵੱਧ ਲਿੰਗੀ ਸਾਥੀ ਹਨ ਜਾਂ ਤੁਹਾਡਾ ਲਿੰਗੀ ਸਾਥੀ ਇੱਕ ਤੋਂ ਵੱਧ ਲੋਕਾਂ ਨਾਲ ਸੰਭੋਗ ਕਰਦਾ/ਕਰਦੀ ਹੈ ਤਾਂ ਨਿਯਮਤ ਤੌਰ ‘ਤੇ ਟੈਸਟ ਕਰਵਾਓ। ਵਧੇਰੇ ਲਿੰਗੀ ਸਾਥੀ ਹੋਣ ਨਾਲ ਗਨੋਰੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ।
  • ਗਨੋਰੀਆ ਲਈ ਆਪਣਾਂ ਅਤੇ ਆਪਣੇ ਸਾਥੀ ਦਾ ਇਲਾਜ ਕਰਾਓ ਤਾਂ ਜੋ ਤੁਸੀਂ ਇੱਕ ਦੂਜੇ ਨੂੰ ਜਾਂ ਹੋਰਨਾਂ ਨੂੰ ਗਨੋਰੀਆ ਤੋਂ ਪ੍ਰਭਾਵਿਤ ਨਾ ਕਰ ਸੱਕੋ।
  • ਲਿੰਗੀ, ਗੁਦਾ ਜਾਂ ਔਰਲ (ਮੂੰਹ ਰਾਹੀਂ) ਸੰਭੋਗ ਕਰਨ ਸਮੇਂ ਕੰਡੋਮ ਦੀ ਵਰਤੋਂ ਕਰੋ। ਆਪਣੇ ਲੰਬੇ ਸਮੇਂ ਦੇ ਸਾਥੀ ਨਾਲ ਵੀ ਸੰਭੋਗ ਕਰਨ ਸਮੇਂ ਵੀ ਕੰਡੋਮ ਦੀ ਵਰਤੋਂ ਕਰੋ ਜੇ ਤੁਹਾਡੇ ਹੋਰਨਾਂ ਨਾਲ ਵੀ ਲਿੰਗੀ ਸਬੰਧ ਹਨ।
  • ਸੰਭੋਗ ਕਰਨ ਤੋਂ ਪਹਿਲਾਂ ਨਵੇਂ ਲਿੰਗੀ ਭਾਈਵਾਲਾਂ ਨਾਲ ਨਿਰੋਧ ਦੀ ਵਰਤੋਂ ਕਰਨ ਬਾਰੇ ਗੱਲਬਾਤ ਕਰੋ।

ਮੈਂ ਇਹ ਕਿਵੇਂ ਯਕੀਨੀ ਬਣਾ ਸਕਦਾ/ਸਕਦੀ ਹਾਂ ਕਿ ਮੈਂ ਕਿਸੇ ਹੋਰ ਨੂੰ ਗਨੋਰੀਆ ਨਾ ਦੇਵਾਂ?


• ਜਿਨ੍ਹੀ ਦੇਰ ਤੱਕ ਤੁਹਾਡਾ ਇਲਾਜ ਮੁਕੰਮਲ ਨਹੀਂ ਹੁੰਦਾ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੇ ਲੱਛਣ ਪੇਸ਼ ਨਹੀਂ ਹੁੰਦੇ, ਕੰਡੋਮ ਦੀ ਵਰਤੋਂ ਕਰ ਕੇ ਵੀ, ਕਿਸੇ ਨਾਲ ਸੰਭੋਗ ਨਾ ਕਰੋ,
• ਹਰ ਵੇਲੇ ਸੰਭੋਗ ਕਰਨ ਸਮੇਂ ਕੰਡੋਮ ਦੀ ਵਰਤੋਂ ਕਰੋ ਖਾਸ ਕਰਕੇ ਕਿਸੇ ਨਵੇਂ ਸਾਥੀ ਨਾਲ ਸੰਭੋਗ ਕਰਨ ਸਮੇਂ ।
• ਨਿਯਮਿਤ ਤੌਰ ‘ਤੇ ਗਨੋਰੀਆ ਲਈ ਟੈਸਟ ਕਰਵਾਓ ਜੇ ਤੁਹਾਡੇ ਇੱਕ ਤੋਂ ਵੱਧ ਲਿੰਗੀ ਸਾਥੀ ਹਨ ਜਾਂ ਤੁਹਾਡਾ ਲਿੰਗੀ ਸਾਥੀ ਇੱਕ ਤੋਂ ਵੱਧ ਲੋਕਾਂ ਨਾਲ ਸੰਭੋਗ ਕਰਦਾ/ਕਰਦੀ ਹੈ।

ਮੈਂ ਮਦਦ ਅਤੇ ਸਲਾਹ ਕਿਥੋਂ ਲੈ ਸਕਦਾ/ਸਕਦੀ ਹਾਂ?


ਤੁਹਾਨੂੰ ਮਦਦ ਇਨ੍ਹਾਂ ਕੋਲੋਂ ਮਿਲ ਸਕਦੀ ਹੈ:

• ਕਿਸੇ ਡਾਕਟਰ ਕੋਲੋਂ
• ਕਿਸੇ ਲਿੰਗਕ ਸਿਹਤ ਕਲੀਨਿਕ ਕੋਲੋਂ
• ਭਾਈਚਾਰਕ ਸਿਹਤ ਸੇਵਾ ਕੋਲੋਂ
• ਫੈਮਿਲੀ ਪਲਾਨਿੰਗ ਕੇਂਦਰਾਂ ਤੋਂ

ਹੋਰ ਜਾਣਕਾਰੀ