ਹੈਪੇਟਾਈਟਿਸ ਬੀ ਕੀ ਹੁੰਦਾ ਹੈ?
ਹੈਪੇਟਾਈਟਸ ਬੀ ਇੱਕ ਵਾਇਰਸ ਅਤੇ ਉਸ ਬਿਮਾਰੀ ਦਾ ਨਾਮ ਹੈ ਜਿਸਦਾ ਇਹ ਕਾਰਨ ਬਣਦਾ ਹੈ I
ਹੈਪੇਟਾਈਟਸ ਬੀ ਤੁਹਾਡੇ ਜਿਗਰ ਨੂੰ ਬਿਮਾਰ ਕਰਦਾ ਹੈ I ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ ਵੀ ਇਹ ਹੋ ਸਕਦਾ ਹੈ; ਇਸੇ ਤਰ੍ਹਾਂ ਨਸ਼ੇ, ਕਈ ਰਸਾਇਣ ਅਤੇ ਹੋਰ ਵਾਇਰਸਾਂ ਕਰਕੇ ਵੀ ਇਹ ਹੋ ਸਕਦਾ I
ਤੁਹਾਡੀ ਸਿਹਤ ਲਈ ਤੁਹਾਡਾ ਜਿਗਰ ਬਹੁਤ ਮਹੱਤਵਪੂਰਨ ਹੈ I ਜਦੋਂ ਇਸਨੂੰ ਨੁਕਸ ਪੈ ਜਾਂਦਾ ਹੈ ਤਾਂ ਇਹ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਤੁਹਾਨੂੰ ਬਹੁਤ ਬਿਮਾਰ ਕਰ ਸਕਦਾ ਹੈ I
ਹੈਪੇਟਾਈਟਸ ਬੀ ਨੂੰ ਕਈ ਵਾਰੀ “ਹੈਪ ਬੀ” ਕਿਹਾ ਜਾਂਦਾ ਹੈ I
ਹੈਪੇਟਾਈਟਿਸ ਬੀ ਮੈਨੂੰ ਕਿਵੇਂ ਹੋ ਸਕਦਾ ਹੈ?
ਹੈਪੇਟਾਈਟਿਸ ਬੀ ਉਦੋਂ ਇਕ ਵਿਅਕਤੀ ਤੋਂ ਦੂਜੇ ਨੂੰ ਹੁੰਦਾ ਹੈ ਜਦੋਂ ਹੈਪੇਟਾਈਟਿਸ ਬੀ ਨਾਲ ਗ੍ਰਸਤ ਕਿਸੇ ਦੇ ਖੂਨ ਜਾਂ ਲਿੰਗੀ ਤਰਲ ਪਦਾਰਥ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਆਉਂਦੇ ਹਨ Iਤੁਹਾਨੂੰ ਹੈਪਾਟਾਇਟਿਸ ਬੀ ਤਦੋਂ ਵੀ ਹੋ ਸਕਦਾ ਹੈ ਜਦੋਂ ਖੂਨ ਜਾਂ ਲਿੰਗੀ ਤਰਲ ਪਦਾਰਥ ਦੀ ਮਾਤਰਾ ਵੇਖਣ ਨੂੰ ਬਹੁਤ ਘੱਟ ਵੀ ਹੋਵੇ I
ਨਵਜੰਮੇ ਅਤੇ ਛੋਟੇ ਬੱਚਿਆਂ ਲਈ
- ਹੈਪੇਟਾਈਟਿਸ ਬੀ ਨਾਲ ਗ੍ਰਸਤ ਇੱਕ ਮਾਂ ਇਸਨੂੰ ਆਪਣੇ ਬੱਚੇ ਨੂੰ ਦੇ ਸਕਦੀ ਹੈ ਜਦੋਂ ਉਹ ਜਨਮ ਲੈਂਦਾ ਹੈ ਜੇਕਰ ਬੱਚੇ ਦਾ ਛੇਤੀ ਨਾਲ ਟੀਕਾਕਰਨ ਨਹੀਂ ਕੀਤਾ ਜਾਂਦਾ ਹੈ I
- ਹੈਪੇਟਾਈਟਿਸ ਬੀ ਨਾਲ ਗ੍ਰਸਤ ਇੱਕ ਬੱਚਾ ਇਸਨੂੰ ਕਿਸੇ ਹੋਰ ਅਜਿਹੇ ਬੱਚੇ ਨੂੰ ਅਣਢੱਕੇ ਕੱਟਾਂ ਅਤੇ ਜ਼ਖ਼ਮਾਂ ਰਾਹੀਂ ਦੇ ਸਕਦਾ ਹੈ ਜਿਸਦਾ ਟੀਕਾਕਰਨ ਨਾ ਹੋਇਆ ਹੋਵੇ I
ਬਾਲਗਾਂ ਲਈ
ਤੁਹਾਨੂੰ ਹੇਠਾਂ ਰਾਹੀਂ ਹੈਪੇਟਾਈਟਿਸ ਬੀ ਹੋ ਸਕਦਾ ਹੈ:
- ਕੰਡੋਮ ਦੇ ਬਿਨਾਂ ਯੋਨੀ, ਗੁਦਾ, ਜਾਂ ਮੂੰਹ ਦੁਆਰਾ ਸੈਕਸ anal, oral ਜਾਂ vaginal sex ਕਰਨ ਤੋਂ
- ਸੂਈਆਂ, ਸਰਿੰਜਾਂ ਜਾਂ ਟੀਕੇ ਲਗਾਉਣ ਵਾਲੇ ਹੋਰ ਸਾਮਾਨ ਨੂੰ ਸਾਂਝਾ ਕਰਨ ਨਾਲ, ਇਸ ਵਿੱਚ ਚਮਚੇ ਸ਼ਾਮਲ ਹਨ
- ਗੰਦੇ ਉਪਕਰਣਾਂ ਦੇ ਨਾਲ ਟੈਟੂ ਜਾਂ ਸਰੀਰ ਨੂੰ ਵਿੰਨ੍ਹਣ ਤੋਂ
- ਦੰਦਾਂ ਦੇ ਬੁਰਸ਼ਾਂ, ਰੇਜ਼ਰ ਜਾਂ ਨਹੁੰ-ਰੇਤਾ ਦੀ ਸਾਂਝੇਦਾਰੀ ਕਰਨ ਤੋਂ
- ਲਾਗ ਵਾਲੇ ਖੂਨ ਦੀ ਸੂਈ ਜਾਂ ਉਛਲਣ ਨਾਲ ਹੋਈ ਘਟਨਾ ਤੋਂ
ਤੁਹਾਨੂੰ ਹੇਠਾਂ ਰਾਹੀਂ ਹੈਪੇਟਾਈਟਿਸ ਬੀ ਨਹੀਂ ਹੋ ਸਕਦਾ ਹੈ:
- ਗਲੇ ਲਗਾਉਣ ਨਾਲ
- ਚੁੰਮਣ ਨਾਲ
- ਭੋਜਨ ਅਤੇ ਖਾਣੇ ਦੇ ਬਰਤਨਾਂ ਨੂੰ ਸਾਂਝਾ ਕਰਨ ਨਾਲ
- ਹੈਪੇਟਾਈਟਿਸ ਬੀ ਨਾਲ ਗ੍ਰਸਤ ਕਿਸੇ ਵਿਅਕਤੀ ਦੁਆਰਾ ਤਿਆਰ ਕੀਤਾ ਖਾਣਾ ਖਾਣ ਨਾਲ
- ਕੀੜੇ ਜਾਂ ਜਾਨਵਰਾਂ ਦੇ ਕੱਟਣ ਨਾਲ
- ਪਸੀਨੇ ਨਾਲ
- ਕੱਪੜੇ ਧੋਣ ਨਾਲ
- ਨਿੱਛ ਮਾਰਨ ਜਾਂ ਖੰਘਣ ਨਾਲ
- ਬਾਥਰੂਮ ਜਾਂ ਟਾਇਲਟ ਸਾਂਝਾ ਕਰਨ ਨਾਲ
- ਸਵੀਮਿੰਗ ਪੂਲ ਵਿੱਚ
ਮੈ ਕਿਵੇਂ ਜਾਣਾ ਕਿ ਮੈਨੂੰ ਹੈਪੇਟਾਈਟਿਸ ਬੀ ਹੈ?
ਜ਼ਿਆਦਾਤਰ ਲੋਕਾਂ ਵਿੱਚ ਕੋਈ ਚਿੰਨ੍ਹ ਜਾਂ ਲੱਛਣ ਨਹੀਂ ਹੁੰਦੇ ਹਨ ਅਤੇ ਉਹ ਬਿਮਾਰ ਮਹਿਸੂਸ ਨਹੀਂ ਕਰਦੇ ਹਨ I ਤੁਹਾਡੇ ਜਾਨਣ ਦਾ ਇੱਕੋ ਇੱਕ ਰਸਤਾ ਖੂਨ ਦਾ ਟੈਸਟ ਕਰਵਾਉਣਾ ਹੈ I
ਜਦੋਂ ਤੁਹਾਨੂੰ ਪਹਿਲੀ ਵਾਰ ਹੈਪੇਟਾਈਟਿਸ ਬੀ ਹੁੰਦਾ ਹੈ ਤਾਂ ਤੁਹਾਨੂੰ ਹੇਠਾਂ ਦਿੱਤੀਆਂ ਹਾਲਤਾਂ ਹੋ ਸਕਦੀਆਂ ਹਨ:
- ਉਲਟੀਆਂ
- ਬੁਖ਼ਾਰ
- ਖਾਣ ਦੀ ਕੋਈ ਇੱਛਾ ਨਾ ਹੋਣਾ
- ਗੂੜ੍ਹਾ ਪੀਲਾ ਪਿਸ਼ਾਬ
- ਕਾਲਜੇ ਦਾ ਦਰਦ (ਜੋਕਿ ਸੱਜੇ ਪਾਸੇ ਪੱਸਲੀਆਂ ਦੇ ਹੇਠਾਂ ਹੁੰਦਾ ਹੈ)
- ਜੋੜਾਂ ਵਿੱਚ ਦਰਦ
- ਪੀਲੀਆ ਅੱਖਾਂ ਅਤੇ ਚਮੜੀ (ਪੀਲੀਆ)(jaundice)
ਹੈਪੇਟਾਈਟਿਸ ਬੀ ਮੇਰੇ ਸਰੀਰ ਨੂੰ ਕੀ ਕਰਦਾ ਹੈ?
ਹੈਪਾਟਾਇਟਿਸ ਬੀ ਤੁਹਾਡੇ ਜਿਗਰ ਵਿੱਚ ਸੈੱਲਾਂ ਵਿੱਚ ਜਾਂਦਾ ਹੈ ਅਤੇ ਇਸ ਨੂੰ ਬਿਮਾਰ ਕਰਦਾ ਹੈ I ਸਰੀਰ ਜਿਗਰ ਵਿੱਚ ਵਾਇਰਸ ਨਾਲ ਲੜਨ ਲਈ ਸਖ਼ਤ ਮਿਹਨਤ ਕਰਦਾ ਹੈ I ਇਹ ਲੜਾਈ ਜਿਗਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ, ਕਈ ਸਾਲਾਂ ਦੌਰਾਨ, ਜਿਗਰ ਦੇ ਕੰਮ ਨੂੰ ਬੰਦ ਕਰ ਸਕਦੀ ਹੈ I
ਜ਼ਿਆਦਾਤਰ ਬਾਲਗਾਂ ਵਿੱਚ, ਸਰੀਰ ਨੂੰ ਹੈਪਾਟਾਇਟਿਸ ਬੀ ਹੋਣ ਦੇ 6 ਮਹੀਨਿਆਂ ਦੇ ਅੰਦਰ ਹੀ ਇਸਤੋਂ ਛੁਟਕਾਰਾ ਮਿਲ ਜਾਂਦਾ ਹੈ, ਅਤੇ ਤੁਹਾਨੂੰ ਇਹ ਦੁਬਾਰਾ ਨਹੀਂ ਹੁੰਦਾ ਹੈ I
ਪਰ ਛੋਟੇ ਬੱਚਿਆਂ ਅਤੇ ਕੁੱਝ ਬਾਲਗਾਂ ਵਿੱਚ, ਕਦੇ-ਕਦੇ ਸਰੀਰ ਲੜਕੇ ਇਸ ਨੂੰ ਖਤਮ ਨਹੀਂ ਕਰ ਸਕਦਾ, ਅਤੇ ਹੈਪਾਟਾਇਟਿਸ ਬੀ ਸਰੀਰ ਵਿੱਚ ਜੀਵਨਭਰ ਲਈ ਰਹਿੰਦਾ ਹੈ I ਇਸ ਨੂੰ ‘ਸਦੀਵੀ chronic ਹੈਪੇਟਾਈਟਸ ਬੀ’ ਕਿਹਾ ਜਾਂਦਾ ਹੈ ਅਤੇ ਇਹ ਜਿਗਰ ਦੇ ਨੁਕਸਾਨ, ਜਿਗਰ ਦੇ ਜ਼ਖਮ (ਸੈਰੋਸਿਸ) ਅਤੇ ਜਿਗਰ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ I ਦਵਾਈਆਂ ਜਿਗਰ ਦੇ ਨੁਕਸਾਨ ਨੂੰ ਘੱਟ ਕਰ ਸਕਦੀਆਂ ਹਨ ਅਤੇ ਜਿਗਰ ਦੇ ਕੈਂਸਰ ਨੂੰ ਰੋਕ ਸਕਦੀਆਂ ਹਨ I
ਮੈਂ ਕੀ ਕਰਾਂ ਜੇ ਮੈਨੂੰ ਹੈਪੇਟਾਈਟਿਸ ਬੀ ਹੈ?
ਤੁਸੀਂ ਹਰ ਛੇ ਤੋਂ ਬਾਰਾਂ ਮਹੀਨਿਆਂ ਵਿਚਕਾਰ ਆਪਣੇ ਡਾਕਟਰ ਨੂੰ ਜ਼ਰੂਰ ਮਿਲੋ, ਭਾਵੇਂ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ। ਇਹ ਇਸ ਲਈ ਹੈ ਕਿਉਂਕਿ ਹੈਪੇਟਾਈਟਿਸ ਬੀ ਤੁਹਾਨੂੰ ਬਿਮਾਰ ਮਹਿਸੂਸ ਨਹੀਂ ਕਰਵਾਉਂਦਾ। ਜੇ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਇਹ ਇਸ ਲਈ ਹੈ ਕਿਉਂਕਿ ਇੱਥੇ ਪਹਿਲਾਂ ਹੀ ਜਿਗਰ ਦਾ ਨੁਕਸਾਨ ਹੋ ਚੁੱਕਾ ਹੈ।
ਖ਼ੂਨ ਦੇ ਟੈਸਟਾਂ ਦੇ ਨਾਲ-ਨਾਲ, ਤੁਹਾਡਾ ਡਾਕਟਰ Fibroscan® ਵੀ ਕਰ ਸਕਦਾ ਹੈ I Fibroscan® ਇੱਕ ਲਿਵਰ ਸਕੈਨ ਹੁੰਦਾ ਹੈ ਜੋ ਤੁਹਾਡੇ ਡਾਕਟਰ ਨੂੰ ਦੱਸਦਾ ਹੈ ਕਿ ਜੇਕਰ ਉੱਥੇ ਜਿਗਰ ਦਾ ਨੁਕਸਾਨ ਜਾਂ ਜਿਗਰ (ਸੈਰੋਸਿਸ) ਦਾ ਜ਼ਖ਼ਮ ਹੈ ਅਤੇ ਇਹ ਕਿੰਨੀ ਬੁਰੀ ਹੈ I ਫਿਰ ਡਾਕਟਰ ਇਹ ਫੈਸਲਾ ਕਰੇਗਾ ਕਿ ਜੇਕਰ ਤੁਹਾਨੂੰ ਦਵਾਈ ਜਾਂ ਕਿਸੇ ਜਿਗਰ ਕਲੀਨਿਕ ਵਿੱਚ ਜਾਣ ਜਾਂ ਕਿਸੇ ਜਿਗਰ ਦੇ ਮਾਹਰ ਡਾਕਟਰ ਨੂੰ ਮਿਲਣ ਦੀ ਜ਼ਰੂਰਤ ਹੈ ਜਾਂ ਨਹੀਂ I
ਕੀ ਹੈਪੇਟਾਈਟਿਸ ਬੀ ਦਾ ਇਲਾਜ ਕੀਤਾ ਜਾਂ ਠੀਕ ਹੋ ਸਕਦਾ ਹੈ?
ਹਾਂ, ਹੈਪੇਟਾਈਟਿਸ ਬੀ ਦਾ ਇਲਾਜ ਹੋ ਸਕਦਾ ਹੈ I
ਪਰ ਹੈਪੇਟਾਈਟਿਸ ਬੀ ਵਾਲੇ ਸਾਰੇ ਲੋਕਾਂ ਨੂੰ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ ਹੈ I ਤੁਹਾਡਾ ਡਾਕਟਰ ਤੁਹਾਨੂੰ ਦੱਸੇ ਦੇਵੇਗਾ ਜੇਕਰ ਤੁਹਾਨੂੰ ਦਵਾਈ ਦੀ ਜ਼ਰੂਰਤ ਹੋਵੇਗੀ I
ਦਵਾਈ ਹੈਪੇਟਾਈਟਿਸ ਬੀ ਦਾ ਇਲਾਜ ਨਹੀਂ ਕਰੇਗੀ I ਪਰ ਇਹ ਤੁਹਾਡੇ ਜਿਗਰ ਨੂੰ ਹੋਣ ਵਾਲੇ ਨੁਕਸਾਨ ਨੂੰ ਕੰਟਰੋਲ, ਜਿਗਰ ਦਾ ਕੈਂਸਰ ਹੋਣ ਦੀ ਸੰਭਾਵਨਾ ਨੂੰ ਘਟਾ ਅਤੇ ਜਿਗਰ ਦੀ ਮੁਰੰਮਤ ਕਰਨ ਵਿੱਚ ਮੱਦਦ ਕਰ ਸਕਦੀ ਹੈ I
ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕਿਹੜੀ ਦਵਾਈ ਤੁਹਾਡੇ ਲਈ ਸਭ ਤੋਂ ਵਧੀਆ ਹੈ I
ਮੈਂ ਆਪਣੇ ਜਿਗਰ ਦੀ ਕਿਵੇਂ ਮੱਦਦ ਕਰ ਸਕਦਾ ਹਾਂ?
- ਅਲਕੋਹਲ ਘੱਟ ਜਾਂ ਬਿਲਕੁੱਲ ਵੀ ਨਾ ਪੀਓ
- ਇੱਕ ਸੰਤੁਲਿਤ, ਸਿਹਤਮੰਦ ਖ਼ੁਰਾਕ ਖਾਓ, ਅਤੇ ਬਹੁਤ ਜ਼ਿਆਦਾ ਚਰਬੀ ਨਾ ਖਾਓ
- ਤਮਾਕੂਨੋਸ਼ੀ ਬੰਦ ਜਾਂ ਘੱਟ ਕਰਨਾ
- ਨਿਯਮਤ ਕਸਰਤ ਕਰੋ
- ਆਪਣੇ ਤਣਾਅ ਨੂੰ ਕਾਬੂ ਕਰੋ ਅਤੇ ਸਹਾਇਤਾ ਲਓ
- ਆਪਣੇ ਡਾਕਟਰ ਨੂੰ ਦੱਸੋ ਜੇ ਤੁਸੀਂ ਕੋਈ ਦਵਾਈਆਂ ਜਿਵੇਂ ਕਿ ਜੜੀ-ਬੂਟੀਆਂ ਦੀਆਂ ਦਵਾਈਆਂ, ਵਿਟਾਮਿਨ, ਜਾਂ ਚੀਨੀ ਦਵਾਈਆਂ ਲੈ ਰਹੇ ਹੋ। ਇਹਨਾਂ ਵਿੱਚੋਂ ਕੁੱਝ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਖਾਸ ਤੌਰ ‘ਤੇ ਜੇਕਰ ਵੱਧ ਖੁਰਾਕਾਂ ਜਾਂ ਲੰਮੇ ਸਮੇਂ ਤਕ ਲਏ ਜਾਣ ਕਰਕੇ
- ਆਪਣੇ-ਆਪ ਨੂੰ ਦੂਜੀਆਂ ਲਾਗਾਂ ਤੋਂ ਬਚਾਓ ਕਿਉਂਕਿ ਉਹ ਤੁਹਾਡੀ ਸਿਹਤ ‘ਤੇ ਬੁਰੇ ਪ੍ਰਭਾਵ ਪਾ ਸਕਦੀਆਂ ਹਨ ਅਤੇ ਜਿਗਰ ਦੇ ਹੋਰ ਨੁਕਸਾਨ ਕਰ ਸਕਦੀਆਂ ਹਨ:
- ਹੈਪੇਟਾਈਟਿਸ ਏ ਲਈ ਟੀਕਾ ਲਗਵਾਓ
- ਦਵਾਈਆਂ ਦਾ ਟੀਕਾ ਲਗਾਉਣ ਲਈ ਸੂਈਆਂ ਜਾਂ ਚਮਚੇ ਸਾਂਝੇ ਨਾ ਕਰੋ
- ਕੰਡੋਮ ਦੀ ਵਰਤੋਂ ਕਰੋ
ਮੈਂ ਹੈਪੇਟਾਈਟਿਸ ਬੀ ਹੋਣ ਤੋਂ ਜਾਂ ਕਿਸੇ ਨੂੰ ਦੇਣ ਤੋਂ ਕਿਵੇਂ ਬਚ ਸਕਦਾ ਹਾਂ?
ਟੀਕਾਕਰਣ
ਟੀਕਾਕਰਣ ਹੈਪੇਟਾਈਟਸ ਬੀ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ I
ਇਹ ਬਹੁਤ ਸੁਰੱਖਿਅਤ ਹੈ ਅਤੇ ਤੁਹਾਡੀ 95% ਤੋਂ ਵੱਧ ਵਾਰ ਰੱਖਿਆ ਕਰਦਾ ਹੈ I
ਤੁਹਾਡੀ ਉਮਰ ਦੇ ਆਧਾਰ ‘ਤੇ 6 ਮਹੀਨਿਆਂ ਵਿਚਕਾਰ ਤੁਹਾਨੂੰ 2 ਜਾਂ 3 ਟੀਕੇ (ਇੰਜੈਕਸ਼ਨ) ਲੱਗਦੇ ਹਨI
ਆਸਟ੍ਰੇਲੀਆ ਵਿੱਚ, 1 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚੇ ਬੱਚਿਆਂ ਨੂੰ 6 ਮਹੀਨਿਆਂ ਦੇ ਸਮੇਂ ‘ਚ 4 ਟੀਕੇ ਮੁਫ਼ਤ ਲੱਗਦੇ ਹਨ I 10 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਣ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਨੇ ਨਵਜੰਮੇ ਬੱਚੇ ਦੇ ਰੂਪ ਵਿਚ ਇੰਜੈਕਸ਼ਨ ਨਹੀਂ ਲੱਗੇ ਹਨ I
ਜੇ ਇੱਕ ਮਾਂ ਨੂੰ ਹੈਪੇਟਾਈਟਿਸ ਬੀ ਹੈ ਤਾਂ ਨਵਜੰਮੇ ਬੱਚੇ ਦੇ ਪੈਦਾ ਹੋਣ ਦੇ ਬਾਰਾਂ ਘੰਟੇ ਦੇ ਅੰਦਰ ਇੱਕ ਵਾਧੂ ਟੀਕਾ ਲੱਗੇਗਾ I ਇਹ ਬੱਚੇ ਨੂੰ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ I ਜਦੋਂ ਬੱਚੇ 9 ਮਹੀਨੇ ਦੇ ਹੁੰਦੇ ਹਨ, ਉਨ੍ਹਾਂ ਦੀ ਜਾਂਚ ਇਹ ਯਕੀਨੀ ਬਣਾਉਣ ਲਈ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਹੈਪੇਟਾਈਟਿਸ ਬੀ ਤੋਂ ਸੁਰੱਖਿਅਤ ਹਨ I
ਕਿਸੇ ਨੂੰ ਹੈਪੇਟਾਈਟਿਸ ਬੀ ਦੇਣ ਤੋਂ ਬਚਣ ਲਈ:
- ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਨਾਲ ਨਜ਼ਦੀਕੀ ਸੰਪਰਕ ‘ਚ ਰਹਿਣ ਵਾਲੇ ਲੋਕਾਂ ਨੂੰ ਟੀਕਾਕਰਣ ਕੀਤਾ ਗਿਆ ਹੈ
- ਕੰਡੋਮ ਦਾ ਇਸਤੇਮਾਲ ਕਰੋ
- ਦੰਦਾਂ ਦੇ ਬੁਰਸ਼, ਰੇਜ਼ਰ ਜਾਂ ਹੋਰ ਨਿੱਜੀ ਚੀਜ਼ਾਂ ਨੂੰ ਸਾਂਝਾ ਨਾ ਕਰੋ ਜਿਹੜੀਆਂ ‘ ਜਿਨ੍ਹਾਂ ਤੇ ਖੂਨ ਹੋ ਸਕਦਾ ਹੈ, ਜੰਮੇ ਹੋਏ ਲਹੂ ਸਮੇਤ
- ਦੂਜਿਆਂ ਨੂੰ ਆਪਣੇ ਖੁੱਲ੍ਹੇ ਜ਼ਖਮਾਂ ਨੂੰ ਨਾ ਛੋਹਣ ਦਿਓ ਜਦੋਂ ਤੱਕ ਉਹਨਾਂ ਨੇ ਦਸਤਾਨੇ ਨਾ ਪਾਏ ਹੋਣ
- ਸੂਈਆਂ, ਸਰਿੰਜਾਂ ਜਾਂ ਹੋਰ ਦਵਾਈਆਂ ਦੇ ਟੀਕੇ ਲਗਾਉਣ ਵਾਲੇ ਸਾਜੋ-ਸਾਮਾਨ ਨੂੰ ਸਾਂਝਾ ਨਾ ਕਰੋ
- ਖ਼ੂਨ, ਸ਼ੁਕ੍ਰਾਣੂ, ਅੰਗ ਜਾਂ ਸਰੀਰ ਦੇ ਟਿਸ਼ੂ ਨਾ ਦਿਓ
- ਜੇ ਤੁਸੀਂ ਗਰਭਵਤੀ ਹੋ ਜਾਂ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਬੱਚੇ ਨੂੰ ਲੋੜੀਂਦੇ ਟੀਕਾਕਰਣ ਬਾਰੇ ਤੁਹਾਡੇ ਡਾਕਟਰ ਨਾਲ ਗੱਲ ਕਰੋ
ਕੀ ਮੈਨੂੰ ਕਿਸੇ ਨੂੰ ਦੱਸਣਾ ਪਵੇਗਾ ਜੇਕਰ ਮੈਨੂੰ ਹੈਪੇਟਾਈਟਿਸ ਬੀ ਹੈ?
- ਤੁਹਾਨੂੰ ਆਪਣੇ ਪਰਿਵਾਰ, ਤੁਹਾਡੇ ਨਾਲ ਰਹਿਣ ਵਾਲੇ ਲੋਕਾਂ ਅਤੇ ਤੁਹਾਡੇ ਨਾਲ ਜਿਨਸੀ ਸਬੰਧ ਰੱਖਣ ਵਾਲੇ ਸਾਥੀ (ਜਾਂ ਸਾਥੀਆਂ) ਨੂੰ ਦੱਸਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਵੀ ਜਾਂਚ ਅਤੇ ਟੀਕਾਕਰਣ ਕੀਤਾ ਜਾ ਸਕੇ I ਤੁਹਾਡਾ ਡਾਕਟਰ ਇਸ ਤਰ੍ਹਾਂ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ I
- ਜੇਕਰ ਤੁਸੀਂ ਆਸਟ੍ਰੇਲੀਆਈ ਰੱਖਿਅਤ ਬਲ ( Australian Defence Force) ਵਿੱਚ ਭਰਤੀ ਹੋਣਾ ਚਾਹੁੰਦੇ ਹੋ, ਤੁਹਾਨੂੰ ਉਨ੍ਹਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ I
- ਤੁਹਾਨੂੰ ਆਪਣੀ ਬੀਮਾ ਕੰਪਨੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ I ਜੇ ਤੁਸੀਂ ਨਹੀਂ ਦੱਸਦੇ, ਤਾਂ ਉਹ ਸ਼ਾਇਦ ਤੁਹਾਨੂੰ ਪੈਸੇ ਨਾ ਦੇਣ ਜੇਕਰ ਤੁਸੀਂ ਬੀਮਾਰ ਜਾਂ ਜ਼ਖਮੀ ਹੋ ਜਾਂਦੇ ਹੋ I
- ਜੇ ਤੁਸੀਂ ਇੱਕ ਸਿਹਤ ਸੰਭਾਲ ਕਰਮਚਾਰੀ (ਹੈਲਥ ਕੇਅਰ ਵਰਕਰ) ਹੋ ਜੋ ਡਾਕਟਰੀ ਪ੍ਰਕ੍ਰਿਆਵਾਂ ਕਰਦਾ ਹੈ ਜਿੱਥੇ ਤੁਸੀਂ ਆਪਣੇ ਹੱਥ ਨਹੀਂ ਦੇਖ ਸਕਦੇ (ਜਿਵੇਂ ਕਿ ਸਰਜਨ ਜਾਂ ਦੰਦਾਂ ਦਾ ਡਾਕਟਰ), ਤਾਂ ਤੁਹਾਨੂੰ ਆਪਣੇ ਰੁਜ਼ਗਾਰਦਾਤਾ ਜਾਂ ਸੁਪਰਵਾਈਜ਼ਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ I
ਤੁਹਾਨੂੰ ਆਪਣੇ ਬੌਸ, ਉਹ ਲੋਕ ਜਿੰਨਾ ਨਾਲ ਤੁਸੀਂ ਕੰਮ ਜਾਂ ਪੜ੍ਹਾਈ ਕਰਦੇ ਹੋ ਜਾਂ ਤੁਹਾਡੇ ਦੋਸਤਾਂ ਨੂੰ ਦੱਸਣ ਦੀ ਲੋੜ ਨਹੀਂ ਹੈ I
ਤੁਹਾਡੇ ਦੰਦਾਂ ਦੇ ਡਾਕਟਰ ਜਾਂ ਨਿਯਮਤ ਡਾਕਟਰ ਵਰਗੇ ਲੋਕਾਂ ਨੂੰ ਦੱਸਣ ਨਾਲ ਉਹਨਾਂ ਨੂੰ ਤੁਹਾਨੂੰ ਵਧੀਆ ਡਾਕਟਰੀ ਦੇਖਭਾਲ ਦੇਣ ਵਿੱਚ ਮਦਦ ਮਿਲੇਗੀ, ਪਰ ਇਹ ਤੁਹਾਡੀ ਮਰਜ਼ੀ ਹੈ I ਜੇ ਤੁਸੀਂ ਉਨ੍ਹਾਂ ਨੂੰ ਦੱਸਣ ਦਾ ਫੈਸਲਾ ਕਰਦੇ ਹੋ, ਉਹ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਹਨ I
ਤੁਸੀਂ ਹੋਰਨਾਂ ਲੋਕਾਂ ਨਾਲ ਗੱਲ ਕਰਨਾ ਚਾਹ ਸਕਦੇ ਹੋ ਜੋ ਤੁਹਾਨੂੰ ਸਮਝ ਸਕਦੇ ਹਨ ਅਤੇ ਮਦਦ ਕਰ ਸਕਦੇ ਹਨ I ਇਹ ਫੈਸਲਾ ਕਰਨ ਲਈ ਆਪਣਾ ਸਮਾਂ ਕੱਢੋ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਕਿਸ ਉੱਤੇ ਭਰੋਸਾ ਕਰ ਸਕਦੇ ਹੋ I
ਮੈਂ ਮਦਦ ਅਤੇ ਸਲਾਹ ਕਿੱਥੋਂ ਲੈ ਸਕਦਾ ਹਾਂ?
ਆਸਟ੍ਰੇਲੀਆ ਵਿੱਚ ਬਹੁਤ ਸਾਰੇ ਹੈਪੇਟਾਈਟਿਸ ਬੀ ਦੇ ਭਾਈਚਾਰਕ ਸਮੂਹ (ਕਮਿਊਨਟੀ ਗਰੁੱਪ ) ਹਨ ਜੋ ਤੁਹਾਨੂੰ ਸਲਾਹ ਦੇ ਸਕਦੇ ਹਨ ਅਤੇ ਤੁਹਾਡੀ ਮਦਦ ਕਰ ਸਕਦੇ ਹਨ I