‘ਗੁਪਤ ਰੋਗ (STI)’ ਕੀ ਹੁੰਦਾ ਹੈ?

Audio Player
00:00

ਗੁਪਤ ਰੋਗ (STI) ਦਾ ਅਰਥ ਹੈ ਲਿੰਗੀ ਤੌਰ ‘ਤੇ ਫੈਲਣ ਵਾਲੀ ਲਾਗ I (Sexually transmissible disease)

ਗੁਪਤ ਰੋਗ (STI) ਬਿਮਾਰੀਆਂ ਹਨ ਜਿਹੜੀਆਂ ਤੁਹਾਨੂੰ ਉਦੋਂ ਹੋ ਸਕਦੀਆ ਹਨ ਜਦੋਂ ਤੁਸੀਂ ਸੈਕਸ ਕਰਦੇ ਹੋ I


ਮੈਨੂੰ STI ਕਿਵੇਂ ਹੋ ਸਕਦਾ ਹੈ?


Audio Player
00:00

STI ਦੇ ਕੀਟਾਣੂ ਚਮੜੀ ‘ਤੇ, ਖੂਨ ਵਿੱਚ ਜਾਂ ਲਿੰਗੀ ਤਰਲਾਂ ਜਿਵੇਂ ਵੀਰਜ, ਯੋਨੀ ਤਰਲ ਵਿੱਚ ਮੌਜੂਦ ਰਹਿੰਦੇ ਹਨ I

ਤੁਹਾਨੂੰ STI ਸੈਕਸ (ਯੋਨੀ, ਗੁਦਾ ਜਾਂ ਮੌਖਿਕ ਸੰਭੋਗ)( vaginal, anal, ਜਾਂ oral sex) ਜਾਂ ਗੁਪਤ ਅੰਗਾਂ ਨੂੰ ਛੂਹਣ ਨਾਲ ਹੋ ਸਕਦਾ ਹੈ I

ਜੇ ਤੁਸੀਂ ਕੰਡੋਮ ਦੀ ਵਰਤੋਂ ਨਹੀਂ ਕਰਦੇ ਹੋ ਤਾਂ ਤੁਹਾਨੂੰ STI ਹੋ ਸਕਦਾ ਹੈ I

STI ਸਰੀਰ ਨੂੰ ਕੀ ਕਰਦਾ ਹੈ?


Audio Player
00:00

ਔਰਤਾਂ ਲਈ STI ਹੇਠਾਂ ਲਿੱਖੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ:

  • ਬਹੁਤ ਜਿਆਦਾ ਪੇਟ ਦਰਦ
  • ਯੋਨੀ ਤੋਂ ਤਰਲ ਪਦਾਰਥ ਦਾ ਨਿਕਾਸ
  • ਯੋਨੀ ਦੇ ਨੇੜੇ ਚਟਾਕ/ ਧੱਬੇ
  • ਬੱਚੇਦਾਨੀ ਦੇ ਬਾਹਰ ਬੱਚਾ ਵਧਣਾ
  • ਔਰਤ ਨੂੰ ਬਹੁਤ ਜਲਦੀ ਬੱਚੇ ਦਾ ਹੋ ਜਾਣਾ (ਗਰਭਪਾਤ)
  • ਬੱਚੇ ਦਾ ਬਹੁਤ ਬਿਮਾਰ ਹੋ ਜਾਣਾ

ਮਰਦਾਂ ਲਈ STI ਹੇਠਾਂ ਲਿੱਖੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ:

  • ਆਦਮੀ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਨੂੰ ਰੋਕਣਾ
  • ਮਰਦ ਦੇ ਲਿੰਗ ਵਿਚੋਂ ਤਰਲ ਪਦਾਰਥ ਦਾ ਨਿਕਾਸ
  • ਮਰਦ ਦੇ ਲਿੰਗ ‘ਤੇ ਚਟਾਕ/ ਧੱਬੇ ਕਰਨਾ
  • ਜਦੋਂ ਤੁਸੀਂ ਪਿਸ਼ਾਬ ਕਰਦੇ ਹੋ (ਮਲ-ਤਿਆਗ ਕਰਦੇ ਹੋ) ਤਾਂ ਜਲਣ ਨਾਲ ਦਰਦ ਹੋਣ ਦਾ ਕਾਰਨ ਬਣਨਾ

ਮੈਨੂੰ ਕਿਵੇਂ ਪਤਾ ਲੱਗੇਗਾ ਜੇਕਰ ਮੈਨੂੰ STI ਹੈ?


Audio Player
00:00

ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ STI ਹੈ ਕਿਉਂਕਿ ਉਹ ਚੰਗਾ ਲੱਗਦੇ ਅਤੇ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਕੋਈ ਚਿੰਨ੍ਹ ਜਾਂ ਲੱਛਣ ਨਹੀਂ ਹੁੰਦੇ ਹਨ I ਇਹ ਯਕੀਨੀ ਬਣਾਉਣ ਦਾ ਕੇਵਲ ਇੱਕ ਤਰੀਕਾ ਟੈਸਟ ਕਰਵਾਉਣਾ ਹੈ I ਵੱਖ-ਵੱਖ STIs ਲਈ ਵੱਖ-ਵੱਖ ਟੈਸਟ ਹਨ I ਉਹ ਟੈਸਟ ਇਹ ਹਨ:

  • ਤੁਹਾਡੇ ਪਿਸ਼ਾਬ ਦੀ ਜਾਂਚ ਕੀਤੀ ਜਾਂਦੀ ਹੈ
  • ਤੁਹਾਡੇ ਖੂਨ ਦੀ ਜਾਂਚ ਕੀਤੀ ਜਾਂਦੀ ਹੈ
  • ਲਾਗ ਲਈ ਤੁਹਾਡੇ ਗੁਪਤ ਅੰਗਾਂ ਦੇ ਨਮੂਨੇ ਲਏ ਜਾਂਦੇ ਹਨ

ਤੁਹਾਨੂੰ ਸਿਰਫ਼ ਇੱਕ ਟੈਸਟ ਜਾਂ ਤਿੰਨੋਂ ਟੈਸਟਾਂ ਦੀ ਲੋੜ ਹੋ ਸਕਦੀ ਹੈ I ਤੁਹਾਡਾ ਡਾਕਟਰ ਤੁਹਾਨੂੰ ਦੱਸੇਗਾ ਕਿ ਤੁਹਾਡੇ ਕਿਹੜੇ ਟੈਸਟਾਂ ਹੋਣੇ ਚਾਹੀਦੇ ਹਨ I

ਕੀ STIs ਦਾ ਇਲਾਜ ਹੋ ਸਕਦਾ ਹੈ ਜਾਂ ਕੀ ਇਹ ਠੀਕ ਕੀਤੇ ਜਾ ਸਕਦੇ ਹਨ?


Audio Player
00:00

ਕੁੱਝ STIs ਨੂੰ ਦਵਾਈ ਨਾਲ ਜਲਦੀ ਅਤੇ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ I ਕੁੱਝ ਦਾ ਇਲਾਜ ਹੋ ਸਕਦਾ ਹੈ ਪਰ ਠੀਕ ਨਹੀਂ ਕੀਤਾ ਜਾ ਸਕਦਾ I

ਤੁਹਾਨੂੰ ਦਵਾਈ ਖ਼ਤਮ ਹੋਣ ਅਤੇ STI ਦੇ ਠੀਕ ਹੋਣ ਤੋਂ ਬਾਅਦ ਦੁਬਾਰਾ ਤੋਂ ਵੀ STI ਹੋ ਸਕਦਾ ਹੈ I

ਮੈਨੂੰ ਕਦੋਂ ਟੈਸਟ ਕਰਵਾਉਣਾ ਚਾਹੀਦਾ ਹੈ?


Audio Player
00:00

ਤੁਹਾਨੂੰ STI ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ:

  • ਤੁਸੀਂ ਕੰਡੋਮ ਦੇ ਬਿਨਾਂ ਸੈਕਸ (ਯੋਨੀ, ਮੌਖਿਕ ਜਾਂ ਗੁਦਾ ਸੰਭੋਗ ਸਮੇਤ) (vaginal, anal, ਜਾਂ oral sex ਸਮੇਤ) ਕੀਤਾ ਹੈ
  • ਤੁਹਾਨੂੰ ਕੋਈ ਲੱਛਣ ਹਨ
  • ਤੁਸੀਂ ਆਪਣੀ ਲਿੰਗੀ ਸਿਹਤ ਬਾਰੇ ਚਿੰਤਤ ਹੋ
  • ਤੁਸੀਂ ਸੋਚਦੇ ਹੋ ਕਿ ਸ਼ਇਦ ਤੁਹਾਨੂੰ STI ਹੈ
  • ਸੰਭੋਗ ਦੌਰਾਨ ਤੁਹਾਡਾ ਕੰਡੋਮ ਫ਼ੱਟ ਗਿਆ ਹੈ ਜਾਂ ਇਹ ਕਿਤੇ ਡਿੱਗ ਗਿਆ ਹੋਵੇ
  • ਤੁਸੀਂ ਜਾਂ ਤੁਹਾਡੇ ਸਾਥੀ ਨੇ ਕਿਸੇ ਹੋਰ ਵਿਅਕਤੀ ਨਾਲ ਸੈਕਸ ਕੀਤਾ ਹੈ
  • ਤੁਸੀਂ ਜਾਂ ਤੁਹਾਡੇ ਸਾਥੀ ਨੇ ਅਤੀਤ ਵਿਚ ਹੋਰਨਾਂ ਲੋਕਾਂ ਨਾਲ ਸੈਕਸ ਕੀਤਾ ਸੀ
  • ਤੁਸੀਂ ਨਸ਼ੀਲੀਆਂ ਦਵਾਈਆਂ ਦਾ ਟੀਕਾ ਲਗਾਉਣ ਲਈ ਸੂਈਆਂ, ਸਰਿੰਜਾਂ, ਚਮਚਿਆਂ ਨੂੰ ਸਾਂਝਾ ਕਰਦੇ ਹੋ
  • ਤੁਸੀਂ ਇੱਕ ਨਵਾਂ ਜਿਸਮਾਨੀ ਸੰਬੰਧ ਸ਼ੁਰੂ ਕੀਤਾ ਹੈ।

STI ਟੈਸਟ ਕੀ ਹੁੰਦਾ ਹੈ?


Audio Player
00:00

ਉਹ ਤੁਰੰਤ, ਦਰਦ-ਰਹਿਤ ਅਤੇ ਆਮ ਤੌਰ ‘ਤੇ ਮੁਫ਼ਤ ਹੁੰਦੇ ਹਨ I ਇਹ ਟੈਸਟ ਮਰਦਾਂ ਅਤੇ ਔਰਤਾਂ ਲਈ ਵੱਖਰੇ ਹਨ I ਡਾਕਟਰ ਜਾਂ ਨਰਸ ਥੋੜ੍ਹੀ ਮਾਤਰਾ ਵਿਚ ਸਰੀਰਕ ਤਰਲ ਪਦਾਰਥ ਲਵੇਗੀ, ਉਦਾਹਰਨ ਲਈ ਪਿਸ਼ਾਬ (ਮੂਤਰ), ਲਾਰ (ਥੁੱਕ), ਯੋਨੀ ‘ਚੋਂ ਤਰਲ ਜਾਂ ਖੂਨ I ਕੁੱਝ ਟੈਸਟ ਤੁਸੀਂ ਆਪਣੇ-ਆਪ ਕਰ ਸਕਦੇ ਹੋ I

ਟੈਸਟ ਦੇ ਨਤੀਜੇ ਆਉਣ ਲਈ 1 ਜਾਂ 2 ਹਫ਼ਤੇ ਲੱਗ ਜਾਂਦੇ ਹਨ I

ਮੇਰੇ ਟੈਸਟ ‘ਪਾਜੀਟਿਵ’ ਸੀ I ਮੈਂ ਕੀ ਕਰ ਸਕਦਾ ਹਾਂ?


Audio Player
00:00

ਟੈਸਟ ਦੇ ‘ਪਾਜੀਟਿਵ’ ਨਤੀਜੇ ਦਾ ਮਤਲਬ ਹੈ ਕਿ ਤੁਹਾਨੂੰ STI ਹੈ। ਡਾਕਟਰ ਤੁਹਾਨੂੰ ਅਜਿਹੀ ਦਵਾਈ ਦੇਵੇਗਾ ਜੋ ਤੁਰੰਤ ਅਸਰਦਾਇਕ ਅਤੇ ਵਰਤਣ ਲਈ ਆਸਾਨ ਹੁੰਦੀ ਹੈ।

ਯਾਦ ਰੱਖੋ, ਕੁੱਝ STI ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਇਹ ਠੀਕ ਨਹੀਂ ਕੀਤੇ ਜਾ ਸਕਦੇ ਹਨ।

ਕੀ ਮੈਨੂੰ ਕਿਸੇ ਨੂੰ ਦੱਸਣਾ ਵੀ ਪਵੇਗਾ ਕਿ ਮੈਨੂੰ STI ਹੈ?


Audio Player
00:00

ਤੁਹਾਨੂੰ ਆਪਣੇ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਸਾਥੀ ਨੂੰ ਦੱਸਣਾ ਚਾਹੀਦਾ ਹੈ, ਅਤੇ ਤੁਹਾਡੇ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਸਾਥੀ ਨੂੰ ਵੀ ਟੈਸਟ ਕਰਵਾਉਣਾ ਚਾਹੀਦਾ ਹੈ I ਜੇਕਰ ਤੁਹਾਡੇ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਸਾਥੀ ਦੀ ਜਾਂਚ ਨਹੀਂ ਕੀਤੀ ਗਈ ਹੈ ਅਤੇ ਦਵਾਈ ਵੀ ਨਹੀਂ ਲਈ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਇਕ ਦੂਜੇ ਨੂੰ STI ਦੇਣਾ ਜਾਰੀ ਰੱਖੋ I

ਜੇ ਤੁਸੀਂ ਆਪਣੇ ਸੈਕਸ ਸਾਥੀ ਨੂੰ ਨਹੀਂ ਦੱਸ ਸਕਦੇ ਤਾਂ ਆਪਣੇ ਡਾਕਟਰ ਜਾਂ ਨਰਸ ਨੂੰ ਇਹ ਦੱਸਣ ਲਈ ਕਹੋ I ਉਹ ਤੁਹਾਡੇ ਸੈਕਸ ਸਾਥੀ ਨੂੰ ਤੁਹਾਡੇ ਬਾਰੇ ਨਹੀਂ ਦੱਸਣਗੇ I ਇਸ ਨੂੰ ‘ਕਾਂਟੇਕਟ ਟਰੇਸਿੰਗ (contact tracing)’ ਕਿਹਾ ਜਾਂਦਾ ਹੈ I

ਤੁਹਾਡੇ ਲਈ ਇਨ੍ਹਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੈ:

  • ਬੌਸ
  • ਕੰਮ ਦੇ ਸਾਥੀ
  • ਦੋਸਤ
  • ਪਰਿਵਾਰ

ਮੈਂ ਇਹ ਕਿਵੇਂ ਯਕੀਨੀ ਬਣਾ ਸਕਦਾ ਹਾਂ ਕਿ ਮੈਂ ਕਿਸੇ ਹੋਰ ਨੂੰ STI ਨਾ ਦੇਵਾਂ?


Audio Player
00:00
  • ਉਦੋਂ ਤੱਕ ਸੈਕਸ ਨਾ ਕਰੋ, ਜਦੋਂ ਤੱਕ ਤੁਸੀਂ ਅਤੇ ਤੁਹਾਡਾ ਸੈਕਸ ਸਾਥੀ ਦਵਾਈ ਨਹੀਂ ਖਤਮ ਕਰ ਲੈਂਦੇ I
  • ਕੰਡੋਮ ਦੀ ਵਰਤੋਂ ਕਰੋ

ਮੈਂ STI ਲੈਣ ਤੋਂ ਕਿਵੇਂ ਬਚਾਅ ਕਰ ਸਕਦਾ ਹਾਂ?


Audio Player
00:00

STI ਲੈਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹਰ ਵਾਰ ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਕੰਡੋਮ ਦੀ ਵਰਤੋਂ ਕਰਨਾ ਹੈ।

ਹੋਰ ਜਾਣਕਾਰੀ