ਹੈਪੇਟਾਈਟਿਸ ਸੀ ਕੀ ਹੁੰਦਾ ਹੈ?
ਹੈਪੇਟਾਈਟਿਸ ਸੀ ਇੱਕ ਵਾਇਰਸ ਹੈ ਜੋ ਤੁਹਾਡੇ ਜਿਗਰ ਨੂੰ ਬਿਮਾਰ ਕਰਦਾ ਹੈ I ਬਹੁਤ ਜ਼ਿਆਦਾ ਸ਼ਰਾਬ ਪੀਣ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਕੁਝ ਰਸਾਇਣ ਅਤੇ ਕੁਝ ਹੋਰ ਵਾਇਰਸ ਵੀ ਜਿਗਰ ਨੂੰ ਬਿਮਾਰ ਕਰਦੇ ਹਨ I
ਤੁਹਾਡੀ ਸਿਹਤ ਲਈ ਤੁਹਾਡਾ ਜਿਗਰ ਬਹੁਤ ਮਹੱਤਵਪੂਰਨ ਹੈ। ਜਦੋਂ ਜਿਗਰ ਨੂੰ ਠੇਸ ਪਹੁੰਚਦੀ ਹੈ ਜਾਂ ਨੁਕਸਾਨ ਹੋ ਜਾਂਦਾ ਹੈ ਤਾਂ ਇਹ ਬਹੁਤ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਹੈ ਅਤੇ ਤੁਹਾਨੂੰ ਬਹੁਤ ਬਿਮਾਰ ਕਰ ਸਕਦਾ ਹੈ I
ਹੈਪੇਟਾਈਟਿਸ ਸੀ ਨੂੰ ਕਈ ਵਾਰੀ “ਹੈਪ ਸੀ” ਕਿਹਾ ਜਾਂਦਾ ਹੈ I
ਹੈਪੇਟਾਈਟਿਸ ਸੀ ਮੈਨੂੰ ਕਿਵੇਂ ਹੋ ਸਕਦਾ ਹੈ?
ਤੁਹਾਨੂੰ ਹੈਪੇਟਾਈਟਿਸ ਸੀ ਹੋ ਸਕਦਾ ਹੈ ਜੇਕਰ ਹੈਪੇਟਾਈਟਿਸ ਸੀ ਵਾਇਰਸ ਵਾਲੇ ਕਿਸੇ ਵਿਅਕਤੀ ਦਾ ਖ਼ੂਨ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਆ ਜਾਂਦਾ ਹੈ I ਭਾਵੇਂ ਖੂਨ ਦੀਆ ਬੂੰਦਾਂ ਵੇਖਣ ਨੂੰ ਬਹੁਤ ਛੋਟੀਆਂ ਹੋਣ ਹੋਣ ਕਾਰਨ ਨਜ਼ਰ ਨਾ ਵੀ ਆਉਣ, ਤਾਂ ਵੀ ਤੁਹਾਨੂੰ ਹੈਪੇਟਾਈਟਸ ਸੀ ਹੋ ਸਕਦਾ ਹੈ।
ਵੱਧ ਖ਼ਤਰੇ ਵਾਲੀਆਂ ਗਤੀਵਿਧੀਆਂ
- ਨਸ਼ਿਆਂ ਜਾਂ ਦਵਾਈਆਂ ਨੂੰ ਲੈਣ ਲਈ ਸੂਈਆਂ, ਸਰਿੰਜਾਂ ਅਤੇ ਚਮਚਿਆਂ ਨੂੰ ਸਾਂਝੇ ਵਰਤਣਾ ਲੋਕਾਂ ਨੂੰ ਹੈਪੇਟਾਈਟਸ ਸੀ ਹੋਣ ਦਾ ਸਭ ਤੋਂ ਆਮ ਤਰੀਕਾ ਹੈ
- ਗ਼ੈਰ-ਜਰਮ ਨਿਰੋਧਿਤ ਟੈਟੂਇੰਗ (ਗੋਦਨਾ ਗੁੰਦਵਾਉਣਾ), ਸਰੀਰ ਵਿੰਨ੍ਹਣਾ ਜਾਂ ਰਸਮ ਰਸਮਾਂ
- ਵਿਧੀਆਂ ਜਿੱਥੇ ਚਮੜੀ ਨੂੰ ਗ਼ੈਰ-ਜਰਮ ਨਿਰੋਧਿਤ ਡਾਕਟਰੀ, ਦੰਦਾਂ ਜਾਂ ਐਕਿਉਪੰਕਚਰ ਸੂਈਆਂ ਨਾਲ ਵਿੰਨ੍ਹਿਆ ਜਾਂਦਾ ਹੈ
ਘੱਟ ਖਤਰੇ ਵਾਲੀਆਂ ਗਤੀਵਿਧੀਆਂ
- ਹੈਪਾਟਾਈਟਿਸ ਸੀ ਨਾਲ ਗ੍ਰਸਤ ਮਾਂ ਗਰਭ-ਅਵਸਥਾ ਜਾਂ ਬੱਚੇ ਦੇ ਜਨਮ ਸਮੇਂ ਇਸਨੂੰ ਆਪਣੇ ਬੱਚੇ ਨੂੰ ਦੇ ਸਕਦੀ ਹੈ ਇਹ ਮਾਂ ਤੋਂ ਬੱਚੇ ਵਿੱਚ ਫੈਲ ਸਕਦਾ ਹੈ
- ਦੰਦਾਂ ਦੇ ਬੁਰਸ਼ਾਂ ਅਤੇ ਰੇਜ਼ਰ ਸਾਂਝੇ ਕਰਨੇ
- ਸਿਹਤ ਦੇਖਰੇਖ ਕਰਮਚਾਰੀਆਂ ਦਾ ਅਚਾਨਕ ਸਰਿੰਜ ਦੀ ਸੂਈ ਨਾਲ ਜਖ਼ਮੀ ਹੋਣਾ
ਤੁਹਾਨੂੰ ਹੇਠਾਂ ਰਾਹੀਂ ਅਗਲੇ ਦੱਸੇ ਕਾਰਨਾਂ ਰਾਹੀਂ ਹੈਪੇਟਾਈਟਿਸ ਸੀ ਨਹੀਂ ਹੋ ਸਕਦਾ ਹੈ:
- ਪਖਾਨਾ ਜਾਂ ਇਸ਼ਨਾਨਘਰ ਦੀ ਸਾਂਝੀ ਵਰਤੋਂ ਕਰਨ ਤੋਂ
- ਹੈਪੇਟਾਈਟਿਸ ਸੀ (ਕਾਲਾ ਪੀਲੀਆ) ਨਾਲ ਗ੍ਰਸਤ ਕਿਸੇ ਵਿਅਕਤੀ ਦੇ ਪਸੀਨੇ ਜਾਂ ਕਪੜੇ ਧੋਣ ਤੋਂ
- ਕਾਂਟੇ-ਚਮਚੇ, ਥਾਲੀਆਂ ਜਾਂ ਕੱਪ ਅਤੇ ਗਲਾਸਾਂ ਦੀ ਸਾਂਝੀ ਵਰਤੋਂ ਕਰਨ ਤੋਂ
- ਹੈਪੇਟਾਈਟਿਸ ਸੀ ਨਾਲ ਕਿਸੇ ਗ੍ਰਸਤ ਦੁਆਰਾ ਪਕਾਇਆ ਗਿਆ ਖਾਣਾ ਖਾਣ ਤੋਂ
- ਨਿੱਛ ਮਾਰਨ, ਖੰਘਣ, ਚੁੰਮਣ ਜਾਂ ਗਲੇ ਲਗਾਉਣ ਤੋਂ
- ਸਵਿਮਿੰਗ ਪੂਲ ਤੋਂ
- ਜਾਨਵਰ ਜਾਂ ਕੀੜੇ (ਉਦਾਹਰਨ ਵਜੋਂ ਮੱਛਰ) ਦੇ ਕੱਟਣ ਤੋਂ
ਟੀਕਾਕਰਣ, ਖੂਨ ਚੜ੍ਹਾਉਣ ਅਤੇ ਮੈਡੀਕਲ ਅਤੇ ਦੰਦਾਂ ਦੀਆ ਪ੍ਰਕਿਰਿਆਵਾਂ ਆਸਟ੍ਰੇਲੀਆ ਵਿੱਚ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਹਨ ਜਦੋਂ ਸਾਰੇ ਨਿਯਮਾਂ ਅਤੇ ਪ੍ਰਬੰਧਾਂ ਦੀ ਪਾਲਣਾ ਕੀਤੀ ਜਾਂਦੀ ਹੈ I
ਮੈ ਕਿਵੇਂ ਜਾਣਾ ਕਿ ਮੈਨੂੰ ਹੈਪੇਟਾਈਟਿਸ ਸੀ ਹੈ?
ਬਹੁਤੇ ਲੋਕ ਬਿਮਾਰ ਨਜ਼ਰ ਨਹੀਂ ਆਉਂਦੇ ਹਨ ਜਾਂ ਮਹਿਸੂਸ ਨਹੀਂ ਕਰਦੇ ਹਨ I ਸਭ ਤੋਂ ਆਮ ਲੱਛਣ ਮਤਲੀ ਹੋਣਾ ਹੈ I ਇਸਨੂੰ ਯਕੀਨੀ ਤੌਰ ‘ਤੇ ਜਾਣਨ ਦਾ ਕੇਵਲ ਇੱਕੋ ਤਰੀਕਾ ਖੂਨ ਦੀ ਜਾਂਚ ਕਰਵਾਉਣਾ ਹੈ I
ਮੈਨੂੰ ਟੈਸਟ ਕਦੋਂ ਕਰਵਾਉਣਾ ਚਾਹੀਦਾ ਹੈ?
ਆਪਣੇ ਡਾਕਟਰ ਨੂੰ ਟੈਸਟ ਕਰਨ ਲਈ ਪੁੱਛੋ ਜੇਕਰ:
- ਤੁਸੀਂ ਕਦੇ ਵੀ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਇਆ ਹੈ, ਭਾਵੇਂ ਇਹ ਕੇਵਲ ਇੱਕ ਵਾਰ ਜਾਂ ਬਹੁਤ ਸਮਾਂ ਪਹਿਲਾਂ ਕੀਤਾ ਹੋਵੇ I (ਨਸ਼ਿਆਂ ਵਿੱਚ ਜਿਮ ਲਈ ਵਰਤੋਂ ਕੀਤੈ ਸਟੀਰੌਇਡ ਵੀ ਸ਼ਾਮਲ ਹਨ)
- ਤੁਸੀਂ ਕਦੇ ਵੀ ਕਿਸੇ ਵੀ ਦੇਸ਼ ਵਿੱਚ ਕੈਦ ਵਿੱਚ ਰਹੇ ਹੋ
- ਤੁਹਾਨੂੰ ਆਸਟ੍ਰੇਲੀਆ ਵਿੱਚ 1990 ਤੋਂ ਪਹਿਲਾਂ ਜਾਂ ਕਿਸੇ ਹੋਰ ਦੇਸ਼ ਵਿੱਚ ਉਹਨਾਂ ਦੁਆਰਾ ਹੈਪੇਟਾਈਟਸ ਸੀ (ਕਾਲਾ ਪੀਲੀਆ) ਲਈ ਟੈਸਟ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਅੰਗ ਲਗਾਇਆ (ਟ੍ਰਾਂਸਪਲਾਂਟ) ਜਾਂ ਖੂਨ ਚੜ੍ਹਾਇਆ ਗਿਆ ਸੀ
- ਤੁਹਾਡੇ ਕੋਈ ਟੈਟੂ ਜਾਂ ਚਮੜੀ ਵਿੰਨ੍ਹੀ ਹੋਈ ਹੈ
- ਤੁਸੀਂ ਹੈਪਾਟਾਇਟਿਸ ਸੀ ਦੇ ਨਾਲ ਗ੍ਰਸਤ ਬਹੁਤ ਸਾਰੇ ਲੋਕਾਂ ਦੇ ਇੱਕ ਦੇਸ਼ ਵਾਲੀ ਥਾਂ ਜਿਵੇਂ ਕਿ ਅਫ਼ਰੀਕਾ, ਮੱਧ ਪੂਰਬ (ਵਿਸ਼ੇਸ਼ ਤੌਰ ‘ਤੇ ਮਿਸਰ), ਮੈਡੀਟੇਰੀਅਨ, ਪੂਰਬੀ ਯੂਰਪ, ਅਤੇ ਦੱਖਣੀ ਏਸ਼ੀਆ ਤੋਂ ਆਏ ਹੋ
- ਤੁਹਾਡੀ ਮਾਂ ਨੂੰ ਹੈਪੇਟਾਈਟਿਸ ਸੀ ਹੈ
- ਤੁਸੀਂ ਇੱਕ ਪੁਰਸ਼ ਹੋ, ਐੱਚ ਆਈ ਵੀ ਹੈ ਅਤੇ ਪੁਰਸ਼ਾਂ ਨਾਲ ਸੈਕਸ ਕਰਦੇ ਹੋ
- ਤੁਹਾਡੇ ਜਿਨਸੀ ਸਾਥੀ ਨੂੰ ਹੈਪੇਟਾਈਟਿਸ ਸੀ ਹੈ
ਹੈਪੇਟਾਈਟਿਸ ਸੀ (ਕਾਲਾ ਪੀਲੀਆ) ਮੇਰੇ ਸਰੀਰ ਨੂੰ ਕੀ ਕਰਦਾ ਹੈ?
ਹੈਪੇਟਾਈਟਿਸ ਸੀ ਵਾਇਰਸ ਜਿਗਰ ਦੇ ਸੈੱਲਾਂ ਵਿੱਚ ਜਾਂਦਾ ਹੈ ਅਤੇ ਉਹਨਾਂ ਦੇ ਅੰਦਰ ਹੋਰ ਵੀ ਵਾਇਰਸ ਬਣਾਉਂਦਾ ਹੈ I ਸਰੀਰ ਜਿਗਰ ਦੇ ਸੈੱਲਾਂ ਵਿੱਚ ਮੌਜੂਦ ਵਾਇਰਸ ਨਾਲ ਲੜਦਾ ਹੈ ਜਿਸ ਨਾਲ ਜਿਗਰ ਨੂੰ ਨੁਕਸਾਨ ਪਹੁੰਚ ਸਕਦਾ ਹੈ I ਕਈ ਵਾਰ ਤੁਹਾਡਾ ਸਰੀਰ ਸਾਰੇ ਵਾਇਰਸਾਂ ਨੂੰ ਆਪਣੇ-ਆਪ ਹਰਾ ਕੇ ਖਤਮ ਕਰ ਦਿੰਦਾ ਹੈ I ਇਹ ਤੁਹਾਡੇ ਦੁਆਰਾ ਵਾਇਰਸ ਗ੍ਰਸਤ ਹੋਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਵਾਪਰ ਸਕਦਾ ਹੈ I
ਬਹੁਤੇ ਲੋਕਾਂ ਦਾ ਸਰੀਰ ਸਾਰੇ ਵਾਇਰਸ ਨੂੰ ਖ਼ਤਮ ਨਹੀਂ ਕਰ ਸਕਦਾ I ਕਈ ਸਾਲਾਂ ਵਿੱਚ, ਜਿਗਰ ਬਹੁਤ ਸਾਰੇ ਜਖਮਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨਿਆ ਜਾਂਦਾ ਹੈ I ਇਸ ਨੂੰ ‘ਸੀਰੋਸਿਸ’ ਕਿਹਾ ਜਾਂਦਾ ਹੈ ਅਤੇ ਜੋ ਕਿ ਜਿਗਰ ਦੇ ਕੈਂਸਰ ਅਤੇ ਜਿਗਰ ਦੇ ਬੰਦ ਹੋਣ ਦਾ ਕਾਰਨ ਬਣ ਸਕਦਾ ਹੈ
ਕੀ ਹੈਪੇਟਾਈਟਿਸ ਸੀ ਦਾ ਇਲਾਜ ਕੀਤਾ ਜਾਂ ਠੀਕ ਹੋ ਸਕਦਾ ਹੈ?
ਹਾਂ I ਤੁਹਾਡਾ ਡਾਕਟਰ ਹੈਪੇਟਾਈਟਸ ਸੀ ਨੂੰ ਠੀਕ ਕਰਨ ਲਈ ਤੁਹਾਨੂੰ ਦਵਾਈ ਦੇ ਸਕਦਾ ਹੈ।
ਕੀ ਮੈਨੂੰ ਕਿਸੇ ਨੂੰ ਦੱਸਣਾ ਪਵੇਗਾ ਜੇਕਰ ਮੈਨੂੰ ਹੈਪੇਟਾਈਟਿਸ ਸੀ (ਕਾਲਾ ਪੀਲੀਆ) ਹੈ?
ਕਾਨੂੰਨ ਅਨੁਸਾਰ ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ
- ਜੇ ਤੁਸੀਂ ਕਿਸੇ ਬਲੱਡ ਬੈਂਕ ਵਿਚ ਖ਼ੂਨ ਦਿੰਦੇ ਹੋ
- ਜੇ ਤੁਸੀਂ ਸਰੀਰ ਦਾ ਕੋਈ ਅੰਗ (ਉਦਾਹਰਨ ਲਈ ਗੁਰਦਾ) ਜਾਂ ਹੋਰ ਸਰੀਰ ਦੇ ਤਰਲ (ਉਦਾਹਰਣ ਦੇ ਤੌਰ ‘ਤੇ ਸ਼ੁਕਰਾਣੂ) ਦਿੰਦੇ ਹੋ
- ਕੁੱਝ ਬੀਮਾ ਕੰਪਨੀਆਂ ਤੁਹਾਨੂੰ ਇਹ ਦੱਸਣ ਲਈ ਆਖਦੀਆਂ ਹਨ ਕਿ ਤੁਹਾਨੂੰ ਹੈਪਾਟਾਇਟਿਸ ਸੀ ਜਾਂ ਹੋਰ ਬਿਮਾਰੀਆਂ ਹਨ I ਜੇ ਤੁਸੀਂ ਉਨ੍ਹਾਂ ਨੂੰ ਨਹੀਂ ਦੱਸਦੇ ਹੋ, ਤਾਂ ਉਹ ਤੁਹਾਨੂੰ ਉਦੋਂ ਭੁਗਤਾਨ ਨਹੀਂ ਕਰਨਗੀਆਂ ਜਦੋਂ ਤੁਸੀਂ ਦਾਅਵਾ ਕਰਦੇ ਹੋ
- ਜੇ ਤੁਸੀਂ ਆਸਟ੍ਰੇਲੀਆਈ ਰੱਖਿਆ ਬਾਲ (ਆਸਟ੍ਰੇਲੀਆਈ ਡਿਫੈਂਸ ਫੋਰਸ) (ਏ.ਡੀਐੱਫ) ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਦੱਸਣਾ ਪਵੇਗਾ
- ਜੇ ਤੁਸੀਂ ਇੱਕ ਸਿਹਤ ਸੰਭਾਲ ਕਰਮਚਾਰੀ (ਹੈਲਥ ਕੇਅਰ ਵਰਕਰ) ਹੋ ਜੋ ਡਾਕਟਰੀ ਪ੍ਰਕ੍ਰਿਆਵਾਂ ਕਰਦਾ ਹੈ ਜਿੱਥੇ ਤੁਸੀਂ ਆਪਣੇ ਹੱਥ ਨਹੀਂ ਦੇਖ ਸਕਦੇ (ਜਿਵੇਂ ਕਿ ਸਰਜਨ ਜਾਂ ਦੰਦਾਂ ਦੇ ਡਾਕਟਰ), ਤਾਂ ਤੁਹਾਨੂੰ ਆਪਣੇ ਰੁਜ਼ਗਾਰਦਾਤਾ ਜਾਂ ਸੁਪਰਵਾਈਜ਼ਰ ਨੂੰ ਦੱਸਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਸਲਾਹ ਪ੍ਰਾਪਤ ਕਰਨੀ ਚਾਹੀਦੀ ਹੈ I
ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ:
- ਬੌਸ ਨੂੰ
- ਨਾਲ ਦੇ ਕਰਮਚਾਰੀਆਂ ਜਾਂ ਸਹਿਪਾਠੀਆਂ ਨੂੰ
- ਪਰਿਵਾਰ ਨੂੰ
- ਦੋਸਤਾਂ ਨੂੰ।
ਤੁਹਾਨੂੰ ਆਪਣੇ ਬੌਸ, ਨਾਲ ਦੇ ਕਰਮਚਾਰੀਆਂ ਜਾਂ ਸਾਹਿਪਾਠੀਆਂ, ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ
ਤੁਹਾਡਾ ਡਾਕਟਰ ਤੁਹਾਡੇ ਪਰਿਵਾਰ ਨੂੰ ਨਹੀਂ ਦੱਸ ਸਕਦਾ ਹੈ I
ਮੈਂ ਹੈਪੇਟਾਈਟਿਸ ਸੀ (ਕਾਲੇ ਪੀਲੀਏ) ਤੋਂ ਕਿਵੇਂ ਬਚ ਸਕਦਾ ਹਾਂ?
- ਨਸ਼ੇ ਜਾਂ ਦਵਾਈਆਂ ਨੂੰ ਲੈਣ ਲਈ ਸੂਈਆਂ, ਸਰਿੰਜਾਂ ਜਾਂ ਚਮਚੇ ਸਾਂਝੇ ਨਾ ਕਰੋ
- ਟੈਟੂ ਅਤੇ ਸਰੀਰ ਵਿੰਨ੍ਹਣ ਵਾਲੇ ਸਟੂਡੀਓਜ਼ ਨੂੰ ਧਿਆਨ ਨਾਲ ਚੁਣੋ I ਮੰਨਜ਼ੂਰ–ਸੁਦਾ (ਲਾਇਸੈਂਸ) ਪੇਸ਼ੇਵਰ ਦੀ ਵਰਤੋਂ ਕਰੋ I ਯਕੀਨੀ ਬਣਾਓ ਕਿ ਉਹ ਹਰ ਗਾਹਕ ਲਈ ਨਵੀਂ ਸੂਈ ਅਤੇ ਸਿਆਹੀ ਦੀ ਵਰਤੋਂ ਕਰਦੇ ਹਨ I
- ਜੇ ਤੁਹਾਡੇ ਇੱਕ ਤੋਂ ਵੱਧ ਜਿਨਸੀ ਸਾਂਝੇਦਾਰ ਹਨ ਤਾਂ ਹਮੇਸ਼ਾਂ ਕੰਡੋਮ ਦੀ ਵਰਤੋਂ ਕਰੋ, ਖ਼ਾਸ ਕਰਕੇ ਜੇ ਤੁਸੀਂ ਅਜਿਹੇ ਮਰਦ ਹੋ ਜੋ ਮਰਦਾਂ ਨਾਲ ਸੰਭੋਗ ਕਰਦਾ ਹੈ I
- ਉਹਨਾਂ ਦੇਸ਼ਾਂ ਵਿੱਚ ਖੂਨ ਜਾਂ ਖੂਨ ਦੇ ਉਤਪਾਦਾਂ ਤੋਂ ਬਚੋ ਜੋ ਖੂਨ ਦਾਨਾ ਦੀ ਜਾਂਚ ਨਹੀਂ ਕਰਦੇ ਹਨ
- ਦੰਦਾਂ ਦੇ ਬੁਰਸ਼ ਜਾਂ ਰੇਜ਼ਰ ਨੂੰ ਸਾਂਝਾ ਨਾ ਕਰੋ
- ਜੇ ਤੁਸੀਂ ਸਿਹਤ ਸੰਭਾਲ ਕਰਮਚਾਰੀ (ਹੈਲਥ ਕੇਅਰ ਵਰਕਰ) ਹੋ ਤਾਂ ਹਮੇਸ਼ਾਂ ਸਾਵਧਾਨੀ ਮਾਪਦੰਡਾਂ ਦੀ ਪਾਲਣਾ ਕਰੋ
ਭਾਵੇਂ ਤੁਹਾਨੂੰ ਅਤੀਤ ਵਿੱਚ ਹੈਪੇਟਾਈਟਸ-ਸੀ ਹੋ ਚੁੱਕਿਆ ਹੋਵੇ ਅਤੇ ਇਸ ਨੂੰ ਠੀਕ ਕਰਨ ਲਈ ਤੁਸੀਂ ਦਵਾਈ ਲੀਤੀ ਹੋਵੇ, ਫਿਰ ਵੀ ਤੁਹਾਨੂੰ ਦੁਬਾਰਾ ਹੈਪੇਟਾਈਟਸ ਸੀ ਹੋ ਸਕਦਾ ਹੈ I
ਮੈਂ ਮਦਦ ਅਤੇ ਸਲਾਹ ਕਿੱਥੋਂ ਲੈ ਸਕਦਾ ਹਾਂ?
ਤੁਹਾਨੂੰ ਮਦਦ, ਸਲਾਹ ਅਤੇ ਸਹਾਇਤਾ ਦੇਣ ਲਈ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਹੈਪਾਟਾਈਟਿਸ ਸੀ ਗਰੁੱਪ ਹਨ I