ਐੱਚ ਆਈ ਵੀ ਕੀ ਹੁੰਦਾ ਹੈ?

ਐੱਚ ਆਈ ਵੀ (HIV) ਇੱਕ ਵਾਇਰਸ ਦਾ ਨਾਮ ਹੈ ਅਤੇ ਉਸ ਰੋਗ ਦਾ ਜਿਸਦਾ ਇਹ ਕਾਰਨ ਹੈ I

ਐੱਚ = Human (ਮਨੁੱਖੀ )- ਇਹ ਲੋਕਾਂ ਨੂੰ ਹੁੰਦਾ ਹੈ

ਆਈ = ਇਮਯੂਨਿਡਫੀਐਫਿੀਸੀ – ਇਹ ਤੁਹਾਡੀ ਰੋਗ-ਰੋਧਕ ਪ੍ਰਣਾਲੀ (ਇਮਿਊਨ ਸਿਸਟਮ) ‘ਤੇ ਹਮਲਾ ਕਰਦਾ ਹੈ

ਵੀ = ਵਾਇਰਸ – ਇੱਕ ਬੱਗ ਜੋ ਤੁਹਾਨੂੰ ਬੀਮਾਰ ਕਰਦਾ ਹੈ


ਮੈਨੂੰ ਐੱਚ ਆਈ ਵੀ ਕਿਵੇਂ ਹੋ ਸਕਦਾ ਹੈ?


ਤੁਸੀਂ ਕਿਸੇ ਨੂੰ ਦੇਖ ਕੇ ਨਹੀਂ ਜਾਣ ਸਕਦੇ ਕਿ ਉਨ੍ਹਾਂ ਨੂੰ ਐੱਚ ਆਈ ਵੀ ਹੈ I ਲੋਕ ਜਿਨ੍ਹਾਂ ਨੂੰ ਇਹ ਹੁੰਦਾ ਹੈ ਅਕਸਰ ਸਿਹਤਮੰਦ ਅਤੇ ਤੰਦਰੁਸਤ ਲੱਗਦੇ ਹਨ I

ਐੱਚ ਆਈ ਵੀ ਖੂਨ, ਜਿਨਸੀ ਤਰਲ ਅਤੇ ਛਾਤੀ ਦੇ ਦੁੱਧ ਵਿੱਚ ਰਹਿੰਦਾ ਹੈ I ਤੁਹਾਨੂੰ ਐੱਚ ਆਈ ਵੀ ਹੋ ਸਕਦਾ ਹੈ ਜੇ ਇਨ੍ਹਾਂ ਵਿਚੋਂ ਕੋਈ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਆ ਜਾਵੇ I ਐੱਚ ਆਈ ਵੀ ਹੋਣ ਦੇ ਆਮ ਢੰਗ ਹੇਠਾਂ ਦਿੱਤੇ ਗਏ ਹਨ:

  • ਸੈਕਸ ਕਰਨ ਦੌਰਾਨ ਕੰਡੋਮ ਦੀ ਵਰਤੋਂ ਨਾ ਕਰਨਾ
  • ਨਸ਼ੀਲੀਆਂ ਦਵਾਈਆਂ ਦਾ ਟੀਕਾ ਲਗਾਉਣ ਲਈ ਸੂਈਆਂ, ਸਰਿੰਜਾਂ ਜਾਂ ਚਮਚਿਆਂ ਨੂੰ ਵੰਡਣਾ
  • ਗ਼ੈਰ-ਜਰਮ ਨਿਰੋਧਕ ਤਰੀਕੇ ਨਾਲ ਸਰੀਰ ਨੂੰ ਵਿੰਨ੍ਹਣਾ ਅਤੇ ਗੋਦਨਾ ਗੁੰਦਵਾਉਣਾ ਜਾਂ ਰਸਮ
  • ਮਾਂ ਦਾ ਦੁੱਧ
  • ਖੂਨ ਨਾਲ ਖ਼ੂਨ ਦਾ ਸਿੱਧਾ ਸੰਪਰਕ ਉਦਾਹਰਣ ਦੇ ਤੌਰ ‘ਤੇ ਖੂਨ ਚੜ੍ਹਾਉਣਾ ਅਤੇ ਅੰਗ ਲਗਾਉਣੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਇਸ ਲਈ ਐੱਚ ਆਈ ਵੀ ਦੀ ਜਾਂਚ ਨਹੀਂ ਕਰਦੇ I ਜਦੋਂ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਆਸਟ੍ਰੇਲੀਆ ਵਿੱਚ ਖੂਨ ਚੜ੍ਹਾਉਣ ਅਤੇ ਅੰਗ ਟਰਾਂਸਪਲਾਂਟ ਸੁਰੱਖਿਅਤ ਹੁੰਦੇ ਹਨ I

 

ਤੁਹਾਨੂੰ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਐੱਚ ਆਈ ਵੀ (HIV) ਨਹੀਂ ਹੋ ਸਕਦਾ ਹੈ:

  • ਗਲੇ ਲਗਾਉਣ ਨਾਲ
  • ਖੰਘਣ ਜਾਂ ਨਿੱਛ ਮਾਰਨ ਨਾਲ
  • ਖਾਣਾ ਜਾਂ ਪੀਣਾ ਸਾਂਝਾ ਕਰਨ ਦੇ ਨਾਲ
  • ਐੱਚ ਆਈ ਵੀ ਨਾਲ ਗ੍ਰਸਤ ਕਿਸੇ ਦੁਆਰਾ ਬਣਾਇਆ ਭੋਜਨ ਖਾਣ ਨਾਲ
  • ਆਸਟ੍ਰੇਲੀਆ ਵਿੱਚ ਖੂਨ ਚੜ੍ਹਾਉਣ ਅਤੇ ਹੋਰ ਡਾਕਟਰੀ ਵਿਧੀਆਂ ਦੁਆਰਾ
  • ਐੱਚਆਈਵੀ ਨਾਲ ਗ੍ਰਸਤ ਵਿਅਕਤੀ ਦੁਆਰਾ ਵਰਤੇ ਜਾਂਦੇ ਪਖਾਨੇ ਜਾਂ ਇਸਨਾਨਘਰ ਦੀ ਵਰਤੋਂ ਕਰਨ ਨਾਲ
  • ਕੀੜੇ ਜਾਂ ਜਾਨਵਰਾਂ ਦੇ ਕੱਟਣ ਨਾਲ
  • ਐੱਚ ਆਈ ਵੀ ਵਾਲੇ ਲੋਕਾਂ ਨਾਲ ਰੋਜ਼ਾਨਾ ਸੰਪਰਕ ਨਾਲ

ਸਵਿਮਿੰਗ ਪੂਲ ਜਾਂ ਜਿਮ ਨਾਲ

ਐੱਚ ਆਈ ਵੀ ਸਰੀਰ ਵਿੱਚ ਕੀ ਕਰਦਾ ਹੈ?


ਐੱਚ ਆਈ ਵੀ ਤੁਹਾਡੀ ਰੋਗਰੋਧਕ ਪ੍ਰਣਾਲੀ (ਇਮਿਊਨ ਸਿਸਟਮ) ‘ਤੇ ਹਮਲਾ ਕਰਦੀ ਹੈ I ਤੁਹਾਡੀ ਰੋਗਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਇਨਫੈਕਸ਼ਨਾਂ ਨਾਲ ਲੜਦੀ ਹੈ ਅਤੇ ਤੁਹਾਨੂੰ ਬਿਮਾਰ ਹੋਣ ਤੋਂ ਬਚਾਉਂਦੀ ਹੈ I ਐੱਚ ਆਈ ਵੀ ਰੋਗਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਕਮਜ਼ੋਰ ਬਣਾ ਦਿੰਦਾ ਹੈ ਅਤੇ ਇਹ ਤੁਹਾਡੀ ਰੱਖਿਆ ਨਹੀਂ ਕਰ ਸਕਦੀ I ਜੇ ਤੁਹਾਡੇ ਕੋਲ ਐੱਚ ਆਈ ਵੀ ਦੀ ਦਵਾਈ ਨਹੀਂ ਹੈ ਤਾਂ ਤੁਸੀਂ ਬਹੁਤ ਬਿਮਾਰ ਹੋ ਸਕਦੇ ਹੋ I

ਕੀ ਐੱਚਆਈਵੀ ਅਤੇ ਏਡਜ਼ ਇੱਕੋ ਸਮਾਨ ਹਨ?


ਨਹੀਂ I

ਐੱਚ ਆਈ ਵੀ ਇੱਕ ਵਾਇਰਸ ਹੈ ਜੋ ਸਰੀਰ ਵਿੱਚ ਰੋਗ -ਰੋਧਕ ਸੈੱਲਾਂ ਨੂੰ ਮਾਰ ਦਿੰਦਾ ਹੈ I

ਏਡਜ਼ ਇੱਕ ਵਾਇਰਸ ਨਹੀਂ ਹੈ I

ਏਡਜ਼ ਉਹ ਦੁਰਲਭ ਰੋਗ ਜਾਂ ਬਿਮਾਰੀ ਹੈ ਜੋ ਉਸ ਸਮੇਂ ਸਰੀਰ ਉੱਤੇ ਹਮਲਾ ਕਰਦੀ ਹੈ ਜਦੋਂ ਤੁਹਾਡੀ ਰੋਗ-ਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਬਹੁਤ ਕਮਜ਼ੋਰ ਹੁੰਦੀ ਹੈ I ਇਹ ਸਿਰਫ ਓਦੋਂ ਹੁੰਦਾ ਹੈ ਜਦੋਂ  ਐੱਚ ਆਈ ਵੀ ਤੁਹਾਡੇ ਬਹੁਤ ਸਾਰੇ ਰੋਗਾਂ ਦੇ ਪ੍ਰਤੀਰੋਧ ਨੂੰ ਖ਼ਤਮ ਕਰ ਦਿੰਦਾ ਹੈ I ਇਸ ਨੂੰ ਕਈ ਸਾਲ ਲੱਗ ਸਕਦੇ ਹਨ I

ਆਸਟ੍ਰੇਲੀਆ ਵਿਚ ਏਡਜ਼ ਬਹੁਤ ਘੱਟ ਹੁੰਦੀ ਹੈ ਕਿਉਂਕਿ ਦਵਾਈਆਂ ਇਸ ਨੂੰ ਰੋਕ ਸਕਦੀਆਂ ਹਨ I

ਐੱਚ ਆਈ ਵੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਸਟ੍ਰੇਲੀਆ ਵਿੱਚ ਏਡਜ਼ ਤੋਂ ਮਰ ਜਾਵੋਗੇ I

ਮੈਨੂੰ ਕਿਵੇਂ ਪਤਾ ਲੱਗੇਗਾ ਜੇਕਰ ਮੈਨੂੰ ਐੱਚ ਆਈ ਵੀ ਹੈ?


ਕੀ ਤੁਹਾਨੂੰ ਐੱਚਆਈਵੀ (HIV) ਹੈ ਇਹ ਪਤਾ ਕਰਨ ਦਾ ਕੇਵਲ ਇੱਕ ਤਰੀਕਾ ਖੂਨ ਦੀ ਜਾਂਚ ਕਰਾਉਣਾ ਹੈ I

  • ਜੇ ਟੈਸਟ ਨੇਗੇਟਿਵ ਹੈ, ਤਾਂ ਤੁਹਾਨੂੰ ਐੱਚ ਆਈ ਵੀ ਨਹੀਂ ਹੈ
  • ਜੇ ਟੈਸਟ ਪਾਜੀਟਿਵ ਹੈ, ਤਾਂ ਤੁਹਾਨੂੰ ਐੱਚ ਆਈ ਵੀ ਹੈ

ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਐੱਚ ਆਈ ਵੀ ਹੈ ਕਿਉਂਕਿ ਉਹ ਠੀਕ ਮਹਿਸੂਸ ਕਰਦੇ ਹਨ I ਪਰ ਜਦੋਂ ਤੁਹਾਨੂੰ ਪਹਿਲੀ ਵਾਰ ਐੱਚ ਆਈ ਵੀ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਹੋਵੇ:

  • ਸਿਰ ਦਰਦ
  • ਬੁਖ਼ਾਰ
  • ਥਕਾਵਟ
  • ਸੁੱਜੀਆਂ ਹੋਈਆਂ ਗ੍ਰੰਥੀਆਂ
  • ਗਲੇ ਵਿੱਚ ਖਰਾਸ਼
  • ਧੱਫੜ
  • ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ
  • ਮੂੰਹ ਵਿੱਚ ਫੋੜੇ
  • ਜਣਨ ਅੰਗਾਂ ਉੱਪਰ ਫੋੜੇ
  • ਰਾਤ ਨੂੰ ਪਸੀਨਾ ਆਉਣਾ
  • ਦਸਤ

ਪਰ ਇਹ ਫਲੂ, ਇੱਕ ਬੁਰੀ ਠੰਡ ਜਾਂ ਕੋਈ ਹੋਰ ਬਿਮਾਰੀ ਕਾਰਨ ਵੀ ਹੋ ਸਕਦਾ ਹੈ I ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਐੱਚ ਆਈ ਵੀ ਹੋ ਸਕਦੀ ਹੈ ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਟੈਸਟ ਕਰਨ ਲਈ ਪੁੱਛਣਾ ਚਾਹੀਦਾ ਹੈ I

ਜੇ ਮੈਨੂੰ ਐੱਚ ਆਈ ਵੀ ਹੈ ਤਾਂ ਮੈਂ ਕੀ ਕਰਾਂ?


ਪਹਿਲੀ ਗੱਲ ਇਹ ਹੈ ਕਿ ਡਾਕਟਰ ਨਾਲ ਗੱਲ ਕਰੋ। ਉਹ ਤੁਹਾਡੇ ਲਈ ਕਿਸੇ ਹੋਰ ਨਾਲ ਗੱਲ ਕਰਨ ਦਾ ਪ੍ਰਬੰਧ ਵੀ ਕਰ ਸਕਦੇ ਹਨ ਜਿਵੇਂ ਕਿ ਇੱਕ ਸਲਾਹਕਾਰ ਜੇਕਰ ਤੁਸੀਂ ਚਾਹੁੰਦੇ ਹੋ।

ਡਾਕਟਰ ਤੁਹਾਨੂੰ ਐੱਚ ਆਈ ਵੀ ਦੀਆਂ ਦਵਾਈਆਂ ਦੇਵੇਗਾ। ਇਹ ਦਵਾਈਆਂ ਤੁਹਾਨੂੰ ਇੱਕ ਲੰਬਾ, ਸਿਹਤਮੰਦ ਜੀਵਨ ਜਿਊਣ ਦੇਣਗੀਆਂ।I

ਕੀ ਐੱਚ ਆਈ ਵੀ ਦਾ ਇਲਾਜ ਹੋ ਸਕਦਾ ਹੈ ਜਾਂ ਕੀ ਇਹ ਠੀਕ ਹੋ ਸਕਦਾ ਹੈ?


ਐੱਚ ਆਈ ਵੀ ਠੀਕ ਨਹੀਂ ਕੀਤਾ ਜਾ ਸਕਦਾ ਹੈ ਪਰ ਦਵਾਈਆਂ ਇਸ ਦਾ ਇਲਾਜ ਕਰ ਸਕਦੀਆਂ ਹਨ।

ਦਵਾਈ ਖ਼ੂਨ ਵਿੱਚ ਵਾਇਰਸ ਦੀ ਮਾਤਰਾ ਨੂੰ ਇੰਨ੍ਹੀ ਘੱਟ ਮਾਤਰਾ ਵਿੱਚ ਘੱਟ ਕਰ ਦਿੰਦੀ ਹੈ, ਇਹ ਮਾਈਕ੍ਰੋਸਕੋਪ ਦੇ ਹੇਠਾਂ ਵੀ ਨਹੀਂ ਵੇਖਿਆ ਜਾ ਸਕਦਾ ਹੈ। ਅਸੀਂ ਇਸਨੂੰ ‘ਬੇਪਛਾਣ ਵਾਇਰਲ ਲੋਡ’ ਕਹਿੰਦੇ ਹਾਂ ਅਤੇ ਇਸ ਦਾ ਮਤਲਬ ਹੈ ਕਿ ਤੁਸੀਂ ਐੱਚ ਆਈ ਵੀ ਤੋਂ ਬਿਮਾਰ ਨਹੀਂ ਹੋਵੋਗੇ ਅਤੇ ਤੁਹਾਡੇ ਕੋਲ ਇੱਕ ਆਮ ਜੀਵਨ ਹੋਵੇਗਾ। ਜੇ ਤੁਸੀਂ ਦਵਾਈ ਸਹੀ ਤਰੀਕੇ ਨਾਲ ਲੈ ਰਹੇ ਹੋ ਤਾਂ ਇਸ ਦਾ ਭਾਵ ਇਹ ਹੈ ਕਿ ਤੁਸੀਂ ਕਿਸੇ ਹੋਰ ਨੂੰ ਐਚ.ਆਈ.ਵੀ. ਨਹੀਂ ਦੇਵੋਗੇ।

ਐੱਚ ਆਈ ਵੀ ਤੋਂ ਆਪਣਾ ਬਚਾਅ ਕਿਵੇਂ ਕਰ ਸਕਦਾ ਹਾਂ?


  • ਜਾਂਚ ਕਰਵਾਓ ਅਤੇ ਪਤਾ ਕਰੋ ਜੇਕਰ ਤੁਹਾਨੂੰ ਜਾਂ ਤੁਹਾਡੇ ਜਿਨਸੀ ਸਾਥੀ ਨੂੰ ਐੱਚ ਆਈ ਵੀ ਹੈ: ਜੇ ਤੁਹਾਡੇ ਇੱਕ ਤੋਂ ਵੱਧ ਸਾਥੀ (ਜਾਂ ਤੁਹਾਡੇ ਸਾਥੀ ਨੇ ਦੂਜੇ ਲੋਕਾਂ ਦੇ ਨਾਲ ਸੈਕਸ ਕੀਤਾ ਹੈ), ਤਾਂ ਨਿਯਮਕ ਤੌਰਤੇ ਜਾਂਚ ਕਰਵਾਓ I ਐੱਚ ਆਈ ਵੀ ਹੋਣ ਦਾ ਖਤਰਾ ਓਨਾ ਹੀ ਵੱਧ ਹੈ ਜਿੰਨੇ ਤੁਹਾਡੇ ਜਿਨਸੀ ਸਾਥੀ ਵੱਧ ਹਨ I
  • ਕੰਡੋਮ ਦਾ ਇਸਤੇਮਾਲ ਕਰੋ
  • ਯੌਨ ਸੰਬੰਧਾਂ ਨਾਲ ਹੋਣ ਵਾਲੀਆਂ ਲਾਗਾਂ (ਐੱਸ ਟੀ ਆਈ) ਲਈ ਜਾਂਚ ਅਤੇ ਇਲਾਜ ਕਰਵਾਓ :  ਐੱਸ ਟੀ ਆਈ ਹੋਣ ਨਾਲ ਤੁਹਾਨੂੰ ਐਚ ਆਈ ਵੀ ਹੋਣ ਦਾ ਜਾਂ ਇਸਨੂੰ ਦੂਜੇ ਲੋਕਾਂ ਨੂੰ ਦੇਣ ਦਾ ਖਤਰਾ ਵੱਧ ਜਾਂਦਾ ਹੈ I ਆਪਣੇ ਸਾਥੀਆਂ ਨੂੰ ਵੀ ਐੱਸ ਟੀ ਆਈ ਲਈ ਜਾਂਚ ਅਤੇ ਇਲਾਜ ਕਰਵਾਉਣ ਲਈ ਕਹੋ I
  • ਆਪਣੇ ਡਾਕਟਰ ਨੂੰ ਪ੍ਰੀਐਕਸਪੋਜ਼ਰ ਪ੍ਰੋਫਾਈਲੈਕਸਿਸ (PrEP) ਬਾਰੇ ਪੁੱਛੋ: ਪੀ.ਆਰ.ਈ.ਪੀ. ਤੁਹਾਨੂੰ ਐੱਚ ਆਈ ਵੀ ਹੋਣ ਤੋਂ ਰੋਕਣ ਵਾਲੀ ਦਵਾਈ ਹੈ I ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਐੱਚ ਆਈ ਵੀ ਨਹੀਂ ਹੈ ਪਰ ਇਸਦੇ ਹੋਣ ਦਾ ਵਧੇਰਾ ਖ਼ਤਰਾ  ਹੈ।

ਵਧੇਰੇ ਖ਼ਤਰਾਦਾ ਮਤਲਬ ਹੈ:

    • ਜਿਨ੍ਹਾਂ ਦੇ ਸਾਥੀ ਨੂੰ ਐੱਚ ਆਈ ਵੀ ਹੈ
    • ਜਿਨ੍ਹਾਂ ਲੋਕਾਂ ਦੇ ਇਕ ਤੋਂ ਵੱਧ ਸਰੀਰਕ ਸੰਬੰਧ ਸਾਥੀ ਹਨ
    • ਉਹ ਪੁਰਸ਼ ਜੋ ਦੂਜਿਆਂ ਪੁਰਸ਼ਾਂ ਨਾਲ ਸੈਕਸ ਕਰਦਾ ਹੈ
    • ਜੋ ਲੋਕ ਹਰ ਵਾਰ ਕੰਡੋਮ ਦੀ ਵਰਤੋਂ ਨਹੀਂ ਕਰਦੇ
    • ਉਹ ਲੋਕ ਜੋ ਸੂਈਆਂ, ਸਰਿੰਜਾਂ, ਪਾਣੀ ਅਤੇ ਚੱਮਚਾਂ ਨੂੰ ਨਸ਼ਿਆਂ ਦੇ ਟੀਕੇ ਲਗਾਉਣ ਲਈ ਸਾਂਝਾ ਕਰਦੇ ਹਨ
  • ਸਿਰਫ਼ ਸੁਰੱਖਿਅਤ (ਸਾਫ਼) ਡਰੱਗ ਲੈਣ ਵਾਲੇ ਸਾਜੋਸਾਮਾਨ ਅਤੇ ਪਾਣੀ ਦੀ ਵਰਤੋਂ ਕਰੋ: ਆਪਣੇ ਸਾਜੋ-ਸਾਮਾਨ ਨੂੰ ਦੂਜਿਆਂ ਨਾਲ ਸਾਂਝਾ ਨਾ ਕਰੋ I ਐੱਚ ਆਈ ਵੀ ਵਿਅਕਤੀ ਤੋਂ ਵਿਅਕਤੀ ਪਾਸ ਹੋ ਸਕਦਾ ਹੈ ਭਾਵੇਂ ਕਿ ਟੀਕਾ ਲਗਾਉਣ ਵਾਲੀ ਸੂਈ ਵਿੱਚ ਵੇਖਣ ਲਈ ਖੂਨ ਦੀਆਂ ਬੂੰਦਾਂ ਬਹੁਤ ਹੀ ਛੋਟੀਆਂ ਹਨ I
  • ਗੋਦਨਾ ਗੁੰਦਵਾਉਣ ਅਤੇ ਸਰੀਰ ਨੂੰ ਵਿੰਨ੍ਹਣ ਲਈ: ਸਿਰਫ਼ ਇਕ ਲਾਇਸੈਂਸ-ਸ਼ੁਦਾ ਸਟੂਡੀਓ ਦੀ ਵਰਤੋਂ ਕਰੋ ਜਿੱਥੇ ਸੂਈਆਂ ਅਤੇ ਹੋਰ ਸਾਜ਼-ਸਾਮਾਨ ਸਹੀ ਢੰਗ ਨਾਲ ਸਾਫ਼ ਕੀਤੇ ਜਾਂਦੇ ਹਨ ਜਾਂ ਵਰਤੋਂ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ I ਹਮੇਸ਼ਾ ਇਹ ਨਿਸ਼ਚਤ ਕਰੋ ਕਿ ਉਹ ਤੁਹਾਡੇ ਲਈ ਨਵੀਂ ਸਿਆਹੀ ਦੀ ਵਰਤੋਂ ਕਰਦੇ ਹਨ I
  • ਖੂਨ ਚੜ੍ਹਾਉਣ ਅਤੇ ਹੋਰ ਡਾਕਟਰੀ ਪ੍ਰਕ੍ਰਿਆਵਾਂ: ਆਸਟ੍ਰੇਲੀਆ ਵਿਚ ਸਾਰੇ ਖ਼ੂਨ, ਖ਼ੂਨ ਦੇ ਉਤਪਾਦਾਂ ਅਤੇ ਅੰਗਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਹ ਸੁਰੱਖਿਅਤ ਹਨ I ਪਰ ਹੋ ਸਕਦਾ ਹੈ ਕਿ ਦੂਜੇ ਦੇਸ਼ਾਂ ਵਿੱਚ ਚੜ੍ਹਾਇਆ ਗਿਆ ਖ਼ੂਨ, ਖ਼ੂਨ ਦੇ ਉਤਪਾਦ ਅਤੇ ਅੰਗ  ਸੁਰੱਖਿਅਤ ਨਾ ਹੋਣ I

ਮੈਂ ਇਹ ਕਿਵੇਂ ਯਕੀਨੀ ਬਣਾ ਸਕਦਾ ਹਾਂ ਕਿ ਮੈਂ ਕਿਸੇ ਹੋਰ ਨੂੰ ਐੱਚ ਆਈ ਵੀ ਨਾ ਦੇਵਾਂ?


  • ਐੱਚ ਆਈ ਵੀ ਦੀ ਦਵਾਈ ਲੈਣ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ: ਐੱਚ ਆਈ ਵੀ ਦੀ ਦਵਾਈ ਖੂਨ ਵਿੱਚ ਵਾਇਰਸ ਦੀ ਮਾਤਰਾ ਬਹੁਤ ਘੱਟ ਕਰ ਦਿੰਦੀ ਹੈ। ਜਦੋਂ ਵਾਇਰਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਤਾਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਐੱਚ ਆਈ ਵੀ ਨਹੀਂ ਦੇ ਸਕਦੇ। ਇਸ ਨੂੰ Treatment as Prevention (TasP) ਕਿਹਾ ਜਾਂਦਾ ਹੈ।
  • ਨਿਯਮਤ ਤੌਰਤੇ ਜਾਂਚ ਕਰਵਾਓ: ਭਾਵੇਂ ਤੁਸੀਂ ਐੱਚ ਆਈ ਵੀ ਦੀ ਦਵਾਈ ਲੈ ਰਹੇ ਹੋ, ਤੁਹਾਨੂੰ ਅਜੇ ਵੀ ਨਿਯਮਿਤ ਤੌਰ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਐੱਚ ਆਈ ਵੀ ਦੇ ਵਾਇਰਸ ਵੱਖੋ-ਵੱਖਰੇ ਕਿਸਮ ਦੇ ਹੁੰਦੇ ਹਨ ਅਤੇ ਉਸੇ ਸਮੇਂ ਇੱਕ ਤੋਂ ਵੱਧ ਕਿਸਮ ਦੇ ਐੱਚ ਆਈ ਵੀ ਹੋਣਾ ਸੰਭਵ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦਵਾਈ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।
  • ਐੱਸ ਟੀ ਆਈ ਲਈ ਟੈਸਟ ਕਰਵਾਓ: ਐੱਚ ਆਈ ਵੀ ਦੀ ਦਵਾਈ ਤੁਹਾਨੂੰ ਐੱਸ ਟੀ ਆਈ ਹੋਣ ਤੋਂ ਨਹੀਂ ਰੋਕਦੀ ਹੈ। ਜੇ ਤੁਹਾਨੂੰ ਐੱਸ ਟੀ ਆਈ ਹੈ ਤਾਂ ਐੱਚ ਆਈ ਵੀ ਦੇਣਾ (ਜਾਂ ਲੈਣਾ) ਕਾਫ਼ੀ ਸੌਖਾ ਹੈ। ਐੱਸ ਟੀ ਆਈ ਲਈ ਨਿਯਮਤ ਤੌਰ ‘ਤੇ ਜਾਂਚ ਕਰਵਾਓ ਅਤੇ  ਜੇਕਰ ਜਾਂਚ ਦਾ ਨਤੀਜਾ ਹਾਂਵਾਚਕ  positive ਹੈ ਤਾਂ ਇਲਾਜ਼ ਕਰਵਾਓ। ਤੁਹਾਡੇ ਨਾਲ ਸਰੀਰਕ ਸੰਬੰਧ ਕਾਇਮ ਕਰਨ ਵਾਲੇ ਸਾਥੀ (ਸਾਥੀਆਂ) ਦੀ ਵੀ ਜਾਂਚ ਅਤੇ ਇਲਾਜ ਕੀਤਾ ਜਾਣਾ ਚਾਹੀਦਾ ਹੈ।
  • ਕੰਡੋਮ ਦੀ ਵਰਤੋਂ ਕਰੋ: ਹਰ ਵਾਰ ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਕੰਡੋਮ ਦੀ ਵਰਤੋਂ ਕਰੋ
  • ਨਸ਼ੀਲੀਆਂ ਦਵਾਈਆਂ ਦਾ ਟੀਕਾ ਲਗਾਉਣ ਲਈ ਸੂਈਆਂ, ਸਰਿੰਜਾਂ, ਚਮਚਿਆਂ ਨੂੰ ਸਾਂਝਾ ਨਾ ਕਰੋ I
  • ਮਾਂ ਦਾ ਦੁੱਧ: ਜੇ ਤੁਸੀਂ ਐੱਚ ਆਈ ਵੀ ਦੀ ਦਵਾਈ ਲੈ ਰਹੇ ਹੋ ਅਤੇ ਤੁਸੀਂ ਆਪਣੇ ਬੱਚੇ ਨੂੰ ਆਪਣਾ ਦੁੱਧ ਚੁੰਘਾਉਣਾ ਚਾਹੁੰਦੇ ਹੋ, ਤਾਂ ਆਪਣੇ ਐੱਚ ਆਈ ਵੀ ਡਾਕਟਰ ਨਾਲ ਗੱਲ ਕਰੋ।

ਕੀ ਮੈਨੂੰ ਕਿਸੇ ਨੂੰ ਦੱਸਣਾ ਪਵੇਗਾ ਜੇਕਰ ਮੈਨੂੰ ਐੱਚ ਆਈ ਵੀ ਹੈ?


ਕਾਨੂੰਨ ਅਨੁਸਾਰ ਤੁਹਾਨੂੰ ਹੇਠਾਂ ਲੋਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ:

  • ਉਹ ਲੋਕ ਜਿਨ੍ਹਾਂ ਨਾਲ ਤੁਸੀਂ ਸਰੀਰਕ ਸੰਬੰਧ ਕਾਇਮ ਕਰਦੇ ਹੋ। ਆਸਟ੍ਰੇਲੀਆ ਵਿੱਚ ਕੁੱਝ ਰਾਜਾਂ ਵਿੱਚ, ਉਹਨਾਂ ਨਾਲ ਸੈਕਸ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਸੈਕਸ ਸਾਥੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ I ਹਰ ਰਾਜ ਵੱਖਰਾ ਹੈ ਇਸ ਲਈ ਉੱਥੇ ਜਾਣ ਤੋਂ ਪਹਿਲਾਂ ਚੈੱਕ ਕਰ ਲਓ।
  • ਆਸਟ੍ਰੇਲੀਆਈ ਰੱਖਿਆ ਬਲ (ਆਸਟ੍ਰੇਲੀਆਈ ਡਿਫੈਂਸ ਫੋਰਸ) ਨੂੰ I ਜੇ ਤੁਹਾਨੂੰ ਐੱਚ ਆਈ ਵੀ ਹੈ ਤਾਂ ਤੁਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ।I
  • ਜੇ ਤੁਸੀਂ ਇਕ ਪਾਇਲਟ ਹੋ
  • ਜੇ ਤੁਸੀਂ ਕੁਝ ਕਿਸਮ ਦੇ ਬੀਮੇ ਜਿਵੇਂ ਕਿ ਸਿਹਤ ਜਾਂ ਯਾਤਰਾ ਬੀਮਾ ਖਰੀਦਦੇ ਹੋ
  • ਜੇ ਤੁਸੀਂ ਖ਼ੂਨ ਜਾਂ ਅੰਗਾਂ ਜਿਵੇਂ ਕਿ ਗੁਰਦਿਆਂ ਨੂੰ ਦੇਣਾ ਚਾਹੁੰਦੇ ਹੋ I ਜੇ ਤੁਹਾਨੂੰ ਐੱਚ ਆਈ ਵੀ ਹੈ ਤਾਂ ਤੁਸੀਂ ਖੂਨ ਜਾਂ ਅੰਗ ਨਹੀਂ ਦੇ ਸਕਦੇ ਹੋ I

ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ:

  • ਬੌਸ
  • ਕੰਮ ਕਰਨ ਵਾਲੇ ਸਾਥੀਆਂ
  • ਕਮਰੇ ‘ਚ ਨਾਲ ਰਹਿਣ ਵਾਲੇ ਸਾਥੀਆਂ
  • ਪਰਿਵਾਰ
  • ਮਕਾਨ ਮਾਲਿਕ
  • ਟੀਚਰ
  • ਸਹਿਪਾਠੀਆਂ
  • ਦੋਸਤਾਂ ਨੂੰ

ਲੋਕ ਜਿਨ੍ਹਾਂ ਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਉਹ ਹਨ:

  • ਤੁਹਾਡਾ ਡਾਕਟਰ ਇਸ ਲਈ ਕਿ ਉਹ ਜਾਂਚ ਅਤੇ ਦਵਾਈਆਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ
  • ਸਲਾਹਕਾਰ ਜਾਂ ਹੋਰ ਲੋਕ ਜੋ ਤੁਹਾਡੀ ਐੱਚ ਆਈ ਵੀ ਦੇਖਭਾਲ ਦਾ ਹਿੱਸਾ ਹਨ ਤਾਂ ਜੋ ਉਹ ਤੁਹਾਡੀ ਮਦਦ ਕਰ ਸਕਣ

ਮੈਨੂੰ ਮਦਦ ਅਤੇ ਸਲਾਹ ਕਿੱਥੋਂ ਮਿਲ ਸਕਦੀ ਹੈ?


ਆਸਟ੍ਰੇਲੀਆ ਵਿਚ ਬਹੁਤ ਸਾਰੇ ਐਚ.ਆਈ.ਵੀ. ਕਮਿਊਨਿਟੀ ਗਰੁੱਪ ਹਨ ਜੋ ਤੁਹਾਨੂੰ ਸਲਾਹ ਦੇ ਸਕਦੇ ਹਨ ਅਤੇ ਤੁਹਾਡੀ ਮਦਦ ਕਰ ਸਕਦੇ ਹਨ I


ਐੱਚਆਈਵੀ ਕਮਿਊਨਿਟੀ ਤੋਂ ਸਹਾਇਤਾ ਪ੍ਰਾਪਤ ਕਰੋ

ਹੋਰ ਜਾਣਕਾਰੀ